Congress releases video: ਨਵੀਂ ਦਿੱਲੀ: ਕੋਰੋਨਾ ਦੌਰ ਵਿੱਚ ਮਜ਼ਦੂਰ ਸਭ ਤੋਂ ਜ਼ਿਆਦਾ ਸੰਕਟ ਵਿੱਚ ਹਨ । ਲਾਕਡਾਊਨ ਤੋਂ ਬਾਅਦ ਉਨ੍ਹਾਂ ਦਾ ਕੰਮ ਖਤਮ ਹੋ ਗਿਆ ਅਤੇ ਇਸ ਨਾਲ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ । ਮਜ਼ਦੂਰ ਮਜਬੂਰੀ ਵਿੱਚ ਉਨ੍ਹਾਂ ਦੇ ਘਰ ਵੱਲ ਤੁਰ ਪਏ ਹਨ । ਮਜ਼ਦੂਰਾਂ ਦੇ ਇਸ ਦਰਦ ਨੂੰ ਲੈ ਕੇ ਸਿਆਸਤ ਗਰਮ ਹੈ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਡੀਓ ਜਾਰੀ ਕਰਕੇ ਵਰਕਰਾਂ ਦੇ ਦਰਦ ਨੂੰ ਦਰਸਾਇਆ ਹੈ । ਰਾਹੁਲ ਗਾਂਧੀ ਨੇ ਸਰਕਾਰ ਤੋਂ ਉਨ੍ਹਾਂ ਦੀ ਮਦਦ ਲਈ ਅਪੀਲ ਕੀਤੀ ਹੈ ਅਤੇ 13 ਕਰੋੜ ਲੋਕਾਂ ਨੂੰ ਤੁਰੰਤ 7500 ਰੁਪਏ ਦੇਣ ਦੀ ਮੰਗ ਕੀਤੀ ਹੈ ।
ਦਰਅਸਲ, 16 ਮਈ ਨੂੰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ। ਰਾਹੁਲ ਨੇ ਖ਼ੁਦ ਆਪਣੇ ਯੂ ਟਿਊਬ ਚੈਨਲ ‘ਤੇ ਇਸ ਮੁਲਾਕਾਤ ‘ਤੇ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਹੈ । ਮਜ਼ਦੂਰਾਂ ਨਾਲ ਰਾਹੁਲ ਦੀ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ । ਪ੍ਰਿਯੰਕਾ ਗਾਂਧੀ ਨੇ ਇਸ ਲਈ ਭਰਾ ਦੀ ਪ੍ਰਸ਼ੰਸਾ ਕੀਤੀ ਸੀ, ਪਰ ਭਾਜਪਾ ਨੇ ਇਸ ਨੂੰ ਫੋਟੋਸ਼ੂਟ ਦੱਸਿਆ ਸੀ ।
ਰਾਹੁਲ ਗਾਂਧੀ ਨੇ ਪਿਛਲੇ ਸ਼ਨੀਵਾਰ ਯਾਨੀ 16 ਮਈ ਨੂੰ ਦਿੱਲੀ ਦੇ ਸੁਖਦੇਵ ਵਿਹਾਰ ਫਲਾਈਓਵਰ ਨੇੜੇ ਪਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ ਸੀ । ਰਾਹੁਲ ਨੇ ਫੁੱਟਪਾਥ ‘ਤੇ ਬੈਠ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਸੀ । ਰਾਹੁਲ ਨੇ ਉਨ੍ਹਾਂ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦਾ ਨੂੰ ਘਰ ਭੇਜਣ ਵਿੱਚ ਸਹਾਇਤਾ ਵੀ ਕੀਤੀ ਸੀ ।