dharmendra break esha vidaai:ਅਦਾਕਾਰਾ ਈਸ਼ਾ ਦਿਓਲ ਨੇ ਸੋਸ਼ਲ ਮੀਡੀਆ ‘ਤੇ ਵਿਦਾਈ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਹੇਮਾ ਮਾਲਿਨੀ ਅਤੇ ਧਰਮਿੰਦਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵਿਦਾ ਕਰਦੇ ਨਜ਼ਰ ਆ ਰਹੇ ਹਨ। ਦਸ ਦੇਈਏ ਕਿ ਈਸ਼ਾ ਦਿਓਲ ਨੇ ਬਿਜ਼ਨੈੱਸਮੈਨ ਭਰਤ ਤਖਤਾਨੀ ਦੇ ਨਾਲ ਵਿਆਹ ਕੀਤਾ ਹੈ।ਵੀਡੀਓ ਵਿਚ ਤੁਸੀਂ ਆਪ ਦੇਖ ਸਕਦੇ ਹੋ ਕਿ ਈਸ਼ਾ ਦਿਓਲ ਭੈਣ ਅਹਾਨਾ ਦਿਓਲ ਦੇ ਸਾਹਮਣੇ ਖੜ੍ਹੀ ਹੁੰਦੀ ਹੈ। ਵਿਦਾਈ ਦੇ ਦੌਰਾਨ ਲੜਕੀ ਨੂੰ ਚੌਲ ਪਿੱਛੇ ਦੇ ਵੱਲ ਸੁੱਟਣੇ ਹੁੰਦੇ ਹਨ। ਇਸ ਰੀਤੀ ਰਿਵਾਜ ਨੂੰ ਕਰਦੇ ਹੋਏ ਈਸ਼ਾ ਦਿਓਲ ਕਾਫੀ ਇਮੋਸ਼ਨ ਹੋ ਜਾਂਦੀ ਹੈ ਅਤੇ ਜਦ ਪਿੱਛੇ ਮੁੜ ਕੇ ਦੇਖਦੀ ਹੈ ਤਾਂ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨਜ਼ਰ ਆਉਦੇ ਹਨ। ਈਸ਼ਾ ਪਿਤਾ ਦੇ ਗਲੇ ਲੱਗਦੀ ਹੈ ਅਤੇ ਧਰਮਿੰਦਰ ਆਪਣੇ ਹੰਝੂ ਰੋਕ ਨਹੀਂ ਪਾਉਂਦੇ। ਉੱਥੇ ਹੀ ਮਾਂ ਹੇਮਾ ਮਾਲਿਨੀ ਈਸ਼ਾ ਨੂੰ ਹੱਸਦੇ ਹੋਏ ਗਲੇ ਲਗਾਉਂਦੀ ਹੈ ਅਤੇ ਵਿਦਾ ਕਰਦੀ ਹੈ।
ਈਸ਼ਾ ਕਹਿੰਦੀ ਹੈ ਕਿ ਉਹ ਉਹਨਾਂ ਲੋਕਾਂ ਚੋਂ ਹੈ ਜੋ ਜਲਦੀ ਰੋਂਦੇ ਨਹੀਂ ਹਨ ਪਰ ਜਦੋਂ ਵੀ ਉਹ ਵਿਦਾਈ ਦਾ ਵੀਡੀਓ ਦੇਖਦੀ ਹੈ ਤਾਂ ਇਮੋਸ਼ਨਲ ਹੋ ਜਾਂਦੀ ਹੈ। ਅੱਜ ਵੀ ਮੈੰ ਕਾਫੀ ਰੋੰਦੀ ਹਾਂ। ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਈਸ਼ਾ ਦਿਓਲ ਫਿਲਮ ਇੰਡਸਟਰੀ ਵਿੱਚ ਕਦਮ ਰੱਖੇ, ਉਹ ਇਸ ਗੱਲਦੇ ਸਖਤ ਖਿਲਾਫ ਸਨ।
ਦਸ ਦੇਈਏ ਕਿ ਈਸ਼ਾ ਦਿਓਲ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਇਸ ਦੇ ਜਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਈਸ਼ਾ ਦਿਓਲ ਦੇ ਦੋ ਬੇਟੀਆ ਹਨ। ਉਹ ਅਕਸਰ ਹੀ ਆਪਣੇ ਪਰਿਵਾਰ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਦਸ ਦੇਈਏ ਕਿ ਈਸ਼ਾ ਦਿਓਲ ਨੇ ਬਹੁਤ ਘੱਟ ਫਿਲਮਾ ‘ਚ ਅਦਾਕਾਰੀ ਕੀਤੀ ਹੈ। ਉਹਨਾ ਦੇ ਰੋਲ ਨੂੰ ਧੂਮ ਫਿਲਮ ਵਿੱਚ ਕਾਫੀ ਪਸੰਦ ਕੀਤਾ ਗਿਆ ਸੀ।