At station mother playing: ਕੋਰੋਨਾ ਦੌਰਾਨ ਦੇਸ਼ ‘ਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਿਆਂ ਘਟਨਾ ਵਧਦੀਆਂ ਜਾ ਰਹੀਆਂ ਹਨ। ਤਾਜਾ ਮਾਮਲਾ ਸਾਹਮਣੇ ਆਇਆ ਮੁਜ਼ੱਫਰਪੁਰ ਤੋਂ ਜਿੱਥੇ ਪਰਵਾਸੀ ਮਜ਼ਦੂਰਾਂ ਦੇ ਹਾਲਾਤਾਂ ਦੀ ਦਰਦ ਨਾਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਨੇ ਦੱਮ ਤੋੜ ਦਿੱਤਾ , ਉਥੇ ਹੀ ਕੋਲ ਬੈਠੀ ਮਾਸੂਮ ਆਪਣੀ ਮਾਂ ਦੀ ਮੌਤ ਤੋਂ ਅਨਜਾਣ ਉਸ ਦੇ ਕਫ਼ਨ ਨਾਲ ਖੇਡ ਰਹੀ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਪਰਿਵਾਰ ਨਾਲ ਸੀ ਅਤੇ ਪਰਵਾਸੀਆਂ ਲਈ ਚਲਾਈ ਗਈ ਸਪੈਸ਼ਲ ਟ੍ਰੇਨ ਤੋਂ ਮੁਜੱਫਰਪੁਰ ਪਹੁੰਚੀ ਸੀ ਪਰ ਅੱਤ ਦੀ ਗਰਮੀ ਦੇ ਚਲਦੇ ਉਸਦੀ ਮੌਤ ਹੋ ਗਈ ਰਿਸ਼ਤੇਦਾਰਾਂ ਨੇ ਦੱਸਿਆ ਕਿ ਟ੍ਰੇਨ ‘ਚ ਖਾਣ ਪੀਣ ਦੀ ਕਮੀ ਅਤੇ ਗਰਮੀ ਨੇ ਉਸਨੂੰ ਬਿਮਾਰ ਕਰ ਦਿੱਤਾ ਸੀ। ਮ੍ਰਿਤਕ ਮਹਿਲਾ ਗੁਜਰਾਤ ਤੋਂ ਸੀ। ਮ੍ਰਿਤਕਾ ਮਾਂ ਦੀ ਮੌਤ ਤੋਂ ਅਨਜਾਣ ਉਸਦੀ ਮਾਸੂਮ ਬੱਚੀ ਖੱਫ਼ਣ ਨਾਲ ਹੀ ਖੇਡਦੀ ਨਜ਼ਰ ਆਈ।