tv actresses crorepati stars:ਬਾਲੀਵੁੱਡ ਅਤੇ ਟੀ ਵੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਟੀਵੀ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਖਾਸੀ ਪ੍ਰਸਿੱਧੀ ਹਾਸਲ ਕਰ ਲਈ ਹੈ। ਅੱਜ ਅਸੀਂ ਇਸ ਖ਼ਬਰ ਵਿੱਚ ਤੁਹਾਨੂੰ ਬਾਲੀਵੁੱਡ ਦੀਆਂ ਚਾਰ ਅਜਿਹੀਆਂ ਅਦਾਕਾਰਾਂ ਦੇ ਬਾਰੇ ਵਿੱਚ ਦੱਸਾਂਗੇ ਜੋ ਬੇਹੱਦ ਘੱਟ ਉਮਰ ‘ਚ ਕਰੋੜਪਤੀ ਬਣ ਗਈਆ ਹਨ।
ਜੈਨੀਫਰ ਵਿੰਗੇਟ ਟੀਵੀ ਦੀ ਬਹੁਤ ਹੀ ਪ੍ਰਸਿੱਧ ਅਦਾਕਾਰਾ ਹੈ ਅਤੇ ਸਿਰਫ਼ 20 ਸਾਲ ਦੀ ਉਮਰ ਵਿੱਚ ਇਹ ਟੀਵੀ ਸੀਰੀਅਲ ਵਿੱਚ ਕੰਮ ਕਰਨ ਲੱਗੀ ਸੀ ਅਤੇ ਹੌਲੀ ਹੌਲੀ ਪਹਿਚਾਣ ਮਿਲੀ। ਅੱਜ ਉਹ 20 ਕਰੋੜ ਦੀ ਮਾਲਕਿਨ। ਨੀਆ ਸ਼ਰਮਾ ਟੀ ਵੀ ਦੀ ਹੌਟ ਦੇ ਖੂਬਸੂਰਤ ਅਦਾਕਾਰਾ ਹੈ। ਬਹੁਤ ਛੋਟੀ ਉਮਰ ਵਿੱਚ ਉਹ ਟੀਵੀ ਸੀਰੀਅਲ ਵਿੱਚ ਕੰਮ ਕਰਨ ਲੱਗੀ ਸੀ। ਛੋਟੀ ਉਮਰ ਵਿੱਚ ਹੁਣ ਉਹ 22 ਕਰੋੜ ਰੁਪਏ ਦੀ ਮਾਲਕਿਨ ਹੈ।
ਹਿਨਾ ਖਾਨ ਟੀਵੀ ਦੀ ਸਭ ਤੋਂ ਪਾਪੂਲਰ ਅਦਾਕਾਰਾ ਮੰਨੀ ਜਾਂਦੀ ਹੈ ਜੋ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ। ਹਿਨਾ ਖਾਨ ਸਟਾਰ ਪਲੱਸ ਦੇ ਸ਼ੋਅ ਯੇ ਰਿਸ਼ਤਾ ਕਿਹਾ ਕਹਿਲਾਤਾ ਹੈ ਤੋਂ ਘਰ ਘਰ ਵਿੱਚ ਪ੍ਰਸਿੱਧ ਹੋਈ ਸੀ। ਜਿਸ ਤੋਂ ਬਾਅਦ ਉਹ ਸੀਰੀਅਲ ਕਸੌਟੀ ਜ਼ਿੰਦਗੀ ਕੀ 2 ਵਿੱਚ ਕੋਮੋਲਿਕਾ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਹਿਨਾ ਖਾਨ 30 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਿਨ ਹੈ।
ਟੀਵੀ ਅਦਾਕਾਰਾ ਸਨਾਇਆ ਇਰਾਨੀ ਕਾਫ਼ੀ ਖੂਬਸੂਰਤ ਅਤੇ ਚੁਲਬੁਲੀ ਅਦਾਕਾਰਾ ਹੈ। ਜਿਨ੍ਹਾਂ ਨੇ ਸਟਾਰ ਪਲੱਸ ਦੇ ਸ਼ੋਅ ਇਸ ਪਿਆਰ ਕੋ ਕਿਆ ਨਾਮ ਤੋੰ ਖਾਸੀ ਪ੍ਰਸਿੱਧੀ ਹਾਸਿਲ ਕੀਤੀ। ਸਨਾਇਆ ਨੇ ਇਸ ਸੀਰੀਅਲ ‘ਚ ਖੁਸ਼ੀ ਦਾ ਕਿਰਦਾਰ ਨਿਭਾ ਸਭ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਸੀ। ਸਨਾਇਆ ਹਾਲ ਹੀ ਵਿੱਚ ਵਿਕਰਮ ਭੱਟ ਦੀ ਫ਼ਿਲਮ ਗੋਸਟ ਵਿੱਚ ਵੀ ਨਜ਼ਰ ਆਈ ਸੀ। ਦਸ ਦੇਈਏ ਕਿ ਅਦਾਕਾਰਾ ਸਨਾਇਆ ਇਰਾਨੀ 32 ਕਰੋਡ਼ ਰੁਪਏ ਦੀ ਮਾਲਕਿਨ ਹੈ।