Movie on Lockdown Poeple: ਬਾਲੀਵੁੱਡ ਫ਼ਿਲਮ ਮੇਕਰ ਵਿਨੋਦ ਕਾਪੜੀ ਅਤੇ ਬਿਹਾਰ ਦੀ ਬੇਟੀ ਜੋਤੀ ਫ਼ਿਲਮ ਬਨਾਉਣ ਜਾ ਰਹੇ ਹਨ ।ਲਾਕਡਾਊਨ ਵਿੱਚ ਬਿਮਾਰ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਹਰਿਆਣਾ ਦੇ ਗੁਰੂਗ੍ਰਾਮ ਤੋਂ 1200 ਕਿਲੋਮੀਟਰ ਦੂਰ ਆਪਣੇ ਘਰ ਦਰਬੰਗਾ ਪਹੁੰਚਾਉਣ ਵਾਲੀ ਜੋਤੀ ਦੀ ਹਰ ਪਾਸੇ ਚਰਚਾ ਤਾਂ ਹੋ ਹੀ ਰਹੀ ਹੈ ਤੇ ਨਾਲ ਹੀ ਤਾਰੀਫ ਵੀ ਹੋ ਰਹੀ ਹੈ। ਜੋਤੀ ਨੇ 7 ਦਿਨਾਂ ਵਿੱਚ ਗੁਰੂਗ੍ਰਾਮ ਤੋਂ ਦਰਬੰਗਾ ਤੱਕ ਦਾ ਸਫ਼ਰ ਤੈਅ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਵਿਨੋਦ ਜੋਤੀ ਦੇ ਉਪਰ ਫ਼ਿਲਮ ਬਨਾਉਣ ਜਾ ਰਹੇ ਹਨ।
ਵਿਨੋਦ ਨੇ ਹਾਲ ਹੀ ‘ਚ ਗੱਲਬਾਤ ਦੌਰਾਨ ਕਿਹਾ ਕਿ ‘ਫ਼ਿਲਹਾਲ ਮੈਂ ਪੈਦਲ ਅਤੇ ਸਾਈਕਲ ‘ਤੇ ਜਾਣ ਵਾਲੇ ਮਜ਼ਦੂਰਾਂ ‘ਤੇ ਫ਼ਿਲਮ ਬਨਾਉਣ ਜਾ ਰਿਹਾ ਹਾਂ ਪਰ ਮੈਂ ਜੋਤੀ ‘ਤੇ ਵੀ ਫ਼ਿਲਮ ਬਨਾਉਣ ਦੀ ਤਿਆਰੀ ਵਿੱਚ ਹਾਂ। ਇਸ ਲਈ ਮੈਂ ਜੋਤੀ ਦੇ ਪਿਤਾ ਨਾਲ ਸਮਝੌਤਾ ਕਰ ਲਿਆ ਹੈ’। ਵਿਨੋਦ ਨੇ ਅੱਗੇ ਕਿਹਾ ਕਿ ਜੋਤੀ ਲੱਖਾਂ ਕੁੜੀਆਂ ਲਈ ਪ੍ਰੇਰਣਾ ਬਣ ਚੁੱਕੀ ਹੈ। ਇਸ ਲਈ ਮੈਂ ਉਸ ‘ਤੇ ਫ਼ਿਲਮ ਬਨਾੳੇੁਣਾ ਚਾਹੁੰਦਾ ਹਾਂ।