Tubewells and bills were : ਕਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਲੋਂ ਕਿਸਾਨਾਂ ਦੀਆਂ ਬੰਬੀਆਂ ‘ਤੇ ਮੋਟਰਾਂ ਲਗਾ ਕੇ ਬਿੱਲ ਲੈਣ ਦਾ ਫੈਸਲਾ ਲਿਆ ਗਿਆ ਸੀ। ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਆਪਣੀ ਹੀ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਤੋਂ ਮੁਕਰਨ ਨੂੰ “ਦਬਾਅ ਤੇ ਘਬਰਾਹਟ ਆਏ ਹੋਏ ਮੁਖ ਮੰਤਰੀ ਵੱਲੋਂ ਸਹਿਮ ਵਿਚ ਆ ਕੇ ਜਾਰੀ ਕੀਤਾ ਖੰਡਨ ਕਰਾਰ ਦਿੱਤਾ ਹੈ “।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁਖ ਮੰਤਰੀ ਨੂੰ ਪੁੱਛਿਆ ਕਿ ਜੇ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਦੋ ਦਿਨ ਪਹਿਲਾਂ ਕੈਬਨਿਟ ਨੇ ਇਸ ਸਬੰਧੀ ਇਹ ਫੈਸਲਾ ਕਿਓਂ ਲਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਮੁਫ਼ਤ ਬਿਜਲੀ ਦੀ ਥਾਂ ਤੇ ਕਿਸਾਨਾਂ ਨੂੰ ਸਿਧੇ ਪੈਸੇ ਦਏਗੀ। ਤੁਸੀ ਇਸ ਉਸ ਫੈਸਲੇ ਬਾਰੇ ਅਜੇ ਵੀ ਚੁੱਪੀ ਕਿਓਂ ਧਾਰੀ ਹੈ ? ਸ. ਬਾਦਲ ਨੇ ਕਿਹਾ ਕਿ ਅਸਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਹਿੱਤਾਂ ਉੱਤੇ ਸੰਘਰਸ਼ ਦੇ ਐਲਾਨ ਤੋਂ ਕੈਪਟਨ ਬੌਖਲਾ ਗਏ ਹਨ ਤੇ ਉਹਨਾਂ ਵੱਲੋਂ ਅੱਜ ਦਿੱਤਾ ਗਿਆ ਬਿਆਨ ਇੱਕ ਸਹਿਮੇ ਹੋਏ ਆਗੂ ਦਾ ਖੰਡਨ ਹੈ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਉੱਤੇ ਪੂਰੀ ਤਰਾਂ ਸੁਚੇਤ ਹੈ ਤੇ ਅਸੀਂ ਇਸ ਸਰਕਾਰ ਦੇ ਆਖਰੀ ਦਿਨ ਤੱਕ ਇਸ ਵੱਲੋਂ ਲਏ ਜਾਣ ਵਾਲੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਰੋਕਣ ਲਈ ਕਮਰ ਕੱਸੇ ਕੀਤੇ ਹੋਏ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਮੁੱਖ ਮੰਤਰੀ ਵਲੋਂ ਕਿਸਾਨਾਂ ਵਿਰੁੱਧ ਲਏ ਗਏ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਉਹ ਚੁੱਪ ਨਹੀਂ ਬੈਠਣਗੇ।ਉਹ ਹਮੇਸ਼ਾ ਕਿਸਾਨ ਦੇ ਹਿੱਤਾਂ ਲਈ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਇਸ ਵਾਰ ਵੀ ਉਹ ਕਿਸਾਨ ਵਿਰੋਧੀ ਨੀਤੀਆਂ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਨਗੇ।