rashmika mandana treat boyfriend:ਰਸ਼ਮਿਕਾ ਮੰਦਾਨਾ ਬਹੁਤ ਹੀ ਘੱਟ ਸਮੇਂ ਵਿੱਚ ਸਾਊਥ ਫਿਲਮ ਇੰਡਸਟਰੀ ਵਿੱਚ ਸਫਲਤਾ ਹਾਸਿਲ ਕਰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਲ 2016 ਵਿੱਚ ਸਾਊਥ ਫ਼ਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰਨ ਵਾਲੀ ਇਹ ਅਦਾਕਾਰਾ ਬੇਹੱਦ ਹੀ ਘੱਟ ਸਮੇਂ ਵਿੱਚ ਕਾਫ਼ੀ ਵੱਡਾ ਨਾਮ ਕਮਾ ਚੁੱਕੀ ਹੈ। ਥੋੜ੍ਹਾ ਸਮਾਂ ਪਹਿਲਾਂ ਅਦਾਕਾਰਾ ਦੀ Sarileru Neekevvaru ਫਿਲਮ ਰਿਲੀਜ਼ ਹੋਈ ਹੈ ਜੋ ਕਿ ਬਾਕਸ ਆਫਿਸ ‘ਤੇ ਵਧੀਆ ਕਾਰੋਬਾਰ ਕਰ ਰਹੀ ਹੈ। ਇਹ ਫਿਲਮ ਬਾਕਸ ਆਫਿਸ ‘ਤੇ ਬਲਾਕ ਬਸਟਰ ਹੋ ਚੁੱਕੀ ਹੈ। ਬਾਕਸ ਆਫਿਸ ‘ਤੇ ਫਿਲਮ ਦੇ ਸਫਲ ਹੋਣ ਤੋਂ ਬਾਅਦ ਇਸ ਫਿਲਮ ਦੀ ਸਟਾਰ ਕਾਸਟ ਸਾਹਮਣੇ ਆ ਕੇ ਇੰਟਰਵਿਊ ਦੇ ਚੁੱਕੀ ਹੈ। ਇੰਟਰਵਿਊ ਦੌਰਾਨ ਰਸ਼ਮਿਕਾ ਤੋੰ ਉਹਨਾਂ ਦੇ EX ਬੁਆਏਫ੍ਰੈਂਡ ਮਤਲਬ ਕਿ ਰਕਸ਼ਿਤ ਸ਼ੈੱਟੀ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਨੇ ਉਹਨਾਂ ਦੀ ਤਾਰਿਫ ਕਰਦੇ ਹੋਏ ਇੱਕ ਬਹੁਤ ਹੀ ਪਿਆਰਾ ਇੰਸਾਨ ਕਿਹਾ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਸ਼ਮਿਤਾ ਅਤੇ ਰਕਸ਼ਿਤ ਸ਼ੈੱਟੀ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਕਿਸੇ ਵਜ੍ਹਾ ਨਾਲ ਇਨ੍ਹਾਂ ਦੋਨਾਂ ਦੀ ਮੰਗਣੀ ਟੁੱਟ ਗਈ ਅਤੇ ਹੁਣ ਇਹ ਦੋਨੋਂ ਇਕ ਦੂਸਰੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਨਹੀਂ ਹਨ। ਰਕਸ਼ਿਤ ਸ਼ੈੱਟੀ ਕੰਨੜ ਫ਼ਿਲਮ ਇੰਡਸਟਰੀ ਦੇ ਬਹੁਤ ਵੱਡੇ ਸੁਪਰ ਸਟਾਰ ਹਨ। ਉਹਨਾਂ ਤੋਂ ਅਕਸਰ ਹੀ ਉਹਨਾਂ ਦੀ ਅੈਕਸ ਗਰਲਫ੍ਰੈਂਡ ਬਾਰੇ ਇੰਟਰਵਿਊ ਵਿੱਚ ਕਾਫੀ ਸਵਾਲ ਪੁੱਛੇ ਜਾਂਦੇ ਹਨ। ਰਲਸ਼ਿਤ ਸ਼ੈੱਟੀ ਆਪਣੀ ਐਕਸ ਗਰਲਫਰੈਂਡ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਉਹ ਵੱਡੇ ਸੁਪਨੇ ਦੇਖਦੀ ਹੈ ਅਤੇ ਮੈਂ ਉਨ੍ਹਾਂ ਦੇ ਅਤੀਤ ਨੂੰ ਜਾਣਦਾ ਹਾਂ। ਇਸ ਲਈ ਇਹ ਵੀ ਜਾਣਦਾ ਹਾਂ ਕਿ ਉਹ ਸਪਨੇ ਕਿੱਥੋਂ ਆਉਂਦੇ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰਾ ਰਸ਼ਮਿਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਰਸ਼ਮਿਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।