Disrespect of Guru Granth : ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ 13 ਸਾਲਾਂ ਨੌਜਵਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਂਟ ਕਰਨ ਦੀ ਨੀਅਤ ਨਾਲ ਪੀੜ੍ਹਾ ਸਾਹਿਬ ਹੇਠਾਂ ਮੋਮਬੱਤੀ ਜਗਾ ਕੇ ਰਖ ਦਿੱਤੀ। ਕਲ ਐਤਵਾਰ ਲਗਭਗ 8.00 ਵਜੇ ਉਕਤ ਨੌਜਵਾਨ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਆਇਆ ਤੇ ਉਸ ਨੇ ਜਦੋਂ ਆਸੇ-ਪਾਸੇ ਦੇਖਿਆ ਤਾਂ ਕਿਸੇ ਦੇ ਨਜ਼ਰ ਨਾ ਆਉਣ ‘ਤੇ ਉਕਤ ਨੌਜਵਾਨ ਨੇ ਮੋਮਬੱਤੀ ਚੁੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੀੜ੍ਹਾ ਸਾਹਿਬ ਹੇਠਾਂ ਰੱਖ ਦਿੱਤੀ।
ਮੋਮਬੱਤੀ ਜਗਾ ਕੇ ਉਹ ਉਥੋਂ ਚਲਾ ਗਿਆ ਤੇ ਕੁਝ ਦੇਰ ਬਾਅਦ ਜਦੋਂ ਉਥੇ ਇਕ ਔਰਤ ਮੱਥਾ ਟੇਕਣ ਆਈ ਤਾਂ ਉਸ ਨੇ ਦੇਖਿਆ ਤੇ ਮੋਮਬੱਤੀ ਬੁਝਾਈ। ਘਟਨਾ ਸੀ ਸੀ ਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਉਕਤ ਨੌਜਵਾਨ ਦੀ ਇਸ ਬੇਅਦਬੀ ਨਾਲ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਨੌਜਵਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।