Former Superintendent of : ਚੰਡੀਗੜ੍ਹ : ਪੀ. ਯੂ. ਦੇ ਸਾਬਕਾ ਸੁਪਰਡੈਂਟ ਰਾਜਿੰਦਰ ਸਿੰਘ ਨੇਗੀ ਦੀ ਕਲ ਸਵੇਰੇ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਸੈਰ ਕਰ ਰਹੇ ਸਨ ਕਿ ਇਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਸੈਕਟਰ-38, 39, 40 ਨੇੜੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਦਾ ਧੜ ਤੇ ਪੈਰ ਦੋਵੇਂ ਵੱਕਰੇ-ਵੱਖਰੇ ਹੋ ਗਏ। ਟਿੱਪਰ ਸੈਕਟਰ-40 ਨਿਵਾਸੀ ਰਾਜਿੰਦਰ ਸਿੰਘ ਨੂੰ ਕਾਫੀ ਦੂਰ ਤਕ ਘੜੀਸਦਾ ਲੈ ਗਿਆ।
ਡਰਾਈਵਰ ਦੀ ਪਛਾਣ ਅਭੇਪੁਰ ਪਿੰਡ ਨਿਵਾਸੀ ਪਰਮਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ। ਟਿੱਪਰ ਚਾਲਕ ਪਰਮਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸੈਕਟਰ-29 ਨਿਵਾਸੀ ਸਤਵੀਰ ਜੋ ਕਿ ਹਾਦਸੇ ਦਾ ਚਸ਼ਮਦੀਦ ਹੈ, ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਕਸਰਤ ਕਰ ਰਿਹਾ ਸੀ ਤਾਂ ਲਗਭਗ 8 ਵਜੇ ਉਸ ਨੇ ਦੇਖਿਆ ਕਿ ਇਕ ਟਿੱਪਰ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਿਹਾ ਸੀ ਤੇ ਗਲਤ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਸੀ ਕਿ, ਨੇ ਸੈਕਟਰ-38/38 ਵੈਸਟ 39/40 ਦੇ ਚੌਕ ਤੋਂ ਸੈਕਟਰ 39/40 ਦੇ ਲਾਈਟ ਪੁਆਇੰਟ ਵਲ ਸਿੱਧਾ ਆ ਰਿਹਾ ਸੀ। ਉਸ ਨੇ ਇਸ ਦੌਰਾਨ ਸੜਕ ‘ਤੇ ਸੈਰ ਕਰ ਰਹੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਤੇ ਉਸ ਨੂੰ ਕਾਫੀ ਦੂਰ ਤਕ ਘੜੀਸਦਾ ਲੈ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।