thieves robbery house gunpoint: ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਆਏ ਦਿਨ ਸ਼ਰੇਆਮ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਮਾਮਲਾ ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਹਥਿਆਰਬੰਦ 6 ਅਣਪਛਾਤੇ ਬਦਮਾਸ਼ ਘਰ ‘ਚ ਦਾਖਲ ਹੁੰਦੇ ਹਨ ਅਤੇ ਮਾਲਕ ਦੇ ਸਾਹਮਣੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।
ਦੂਜੇ ਪਾਸੇ ਪੀੜ੍ਹਤ ਮਾਲਕ ਨੇ ਦੱਸਿਆ ਹੈ ਕਿ ਬੀਤੀ ਰਾਤ 6 ਹਥਿਆਰਬੰਦ ਬਦਮਾਸ਼ ਜਬਰਦਸਤੀ ਘਰ ‘ਚ ਦਾਖਲ ਹੁੰਦੇ ਹਨ, ਜੋ ਕਿ ਉਸ ਨੂੰ ਮੂੰਹ ਘੁਮਾ ਕੇ ਖੜ੍ਹਾ ਕਰ ਦਿੰਦੇ ਅਤੇ ਕਨਪਟੀ ‘ਤੇ ਪਿਸਤੌਲ ਰੱਖ ਕੇ 6 ਮੋਬਾਇਲ ਅਤੇ ਕੁਝ ਨਗਦੀ ਲੁੱਟ ਕੇ ਫਰਾਰ ਹੋ ਜਾਂਦੇ ਹਨ। ਮੌਕੇ ‘ਤੇ ਪਹੁੰਚੀ ਪੁਲਸ ਤੋਂ ਜਦੋਂ ਇਸ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।