Amrit Mann mother Death: ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਘਰੋ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ. ਦਰਅਸਲ ਅੰਮ੍ਰਿਤ ਮਾਨ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ. ਖ਼ਬਰਾਂ ਮੁਤਾਬਕ, ਅੰਮ੍ਰਿਤ ਮਾਨ ਦੀ ਮਾਤਾ ਜੀ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ..ਜਿਸ ਦਾ ਜ਼ਿਕਰ ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਸਾਂਝੀ ਕਰ ਵੀ ਦਿੱਤਾ ਸੀ ਉਸ ਤਰ੍ਹਾਂ ਅੰਮ੍ਰਿਤ ਮਾਨ ਨੇ ਆਪਣੇ ਫੈਂਸ ਨੂੰ ਕਿਹਾ ਸੀ ਕਿ ਉਹ ਸਾਰੇ ਉਨ੍ਹਾਂ ਦੀ ਮਾਂ ਲਈ ਦੁਆਵਾਂ ਕਰਨ, ਲੇਕਿਨ ਲੱਗਦਾ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ …
ਇਸਦੇ ਨਾਲ ਹੀ ਅਮ੍ਰਿਤ ਮਾਨ ਨੇ ਆਪਣੀ ਇਸ ਪੋਸਟ ਵਿਚ ਲਿਖਿਆ ਕਿ ..ਚੰਗਾ ਮਾਂ, ਏਨਾ ਹੀ ਸਫਰ ਸੀ ਆਪਣਾ। ਹਰ ਜਨਮ ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹ ਹੀ ਅਰਦਾਸ ਕਰਦਾ ਹਾਂ। ਕਿੱਨੇ ਹੀ ਸੁਫਨੇ ਅੱਜ ਤੇਰੇ ਨਾਲ ਹੀ ਚਲੇ ਗਏ। ਤੇਰੇ ਪੁੱਤ ਨੂੰ ਲੋੜ ਸੀ ਤੇਰੀ ਜੱਲਦੀ ਫੇਰ ਮਿਲਾਂਗੇ। ਮਾਂ ਸਾਰੀ ਉਮਰ ਤੇਰੇ ਦੱਸੇ ਰਹਿਣ ਤੇ ਚੱਲਣ ਦੀ ਕਸ਼ਿਸ਼ ਕਰੂੰਗਾ ਅਤੇ ਹਾਂ ਮੈਂ ਰੋਟੀ ਟਾਇਮ ਤੇ ਖਾ ਲਿਆ ਕਰੂੰਗਾ..ਵਾਅਦਾ ਤੇਰੇ ਨਾਲ। RIP