positive coronavirus cases ludhiana: ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਜੁਲਾਈ ਮਹੀਨੇ ‘ਚ ਵੀ ਜਾਰੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਹਿਰ 59 ਨਵੇਂ ਮਾਮਲੇ ਅਤੇ 3 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਜ਼ੀਟਿਵ ਮਿਲੇ 59 ਮਾਮਲਿਆਂ ‘ਚੋਂ 56 ਲੁਧਿਆਣਾ ਅਤੇ 3 ਦੂਜੇ ਜ਼ਿਲ੍ਹਿਆਂ ਸੰਗਰੂਰ, ਗੁਰਦਾਸਪੁਰ ਅਤੇ ਮੋਗਾ ਦੇ ਹਨ। ਮ੍ਰਿਤਕਾਂ ‘ਚ 68 ਸਾਲਾਂ ਮਹਿਲਾ ਡੀਜ਼ਲ ਸ਼ੇਡ ਦੀ ਰਹਿਣ ਵਾਲੀ ਸੀ ਅਤੇ ਫੋਰਟਿਸ ਹਸਪਤਾਲ ਮੋਹਾਲੀ ‘ਚ ਭਰਤੀ ਸੀ। ਦੂਜਾ ਮਰੀਜ਼ 62 ਸਾਲਾਂ ਫੀਲਡ ਗੰਜ ਦਾ ਰਹਿਣ ਵਾਲਾ ਸੀ ਅਤੇ ਤੀਜਾ ਮਰੀਜ਼ 63 ਸਾਲਾ ਲਾਜਪਤ ਨਗਰ ਨਵੀਂ ਦਿੱਲੀ ਦਾ ਰਹਿਣ ਵਾਲਾ ਸੀ, ਜਿਸ ਨੇ ਐੱਸ.ਪੀ.ਐੱਸ ਹਸਪਤਾਲ ‘ਚ ਦਾਖਲ ਸੀ।ਹੁਣ ਤੱਕ ਸ਼ਹਿਰ ‘ਚ 960 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।