Sukhbir Badal prays for safe return : ਲੁਧਿਆਣਾ ਜ਼ਿਲਾ ਦੇ ਹਲਕਾ ਸਮਰਾਲਾ ਦੇ ਸਰਹੱਦ ’ਤੇ ਤਾਇਨਾਤ ਫੌਜੀ ਪਲਵਿੰਦਰ ਸਿੰਘ ਦੀ ਜੀਪ ਪਿਛਲੇ ਦਿਨੀਂ ਡਿਊਟੀ ਦੌਰਾਨ ਨਦੀ ਵਿਚ ਡਿੱਗ ਗਈ, ਜਿਸ ਵਿਚ ਉਨ੍ਹਾਂ ਨਾਲ ਇਕ ਸਾਥੀ ਵੀ ਸੀ। ਬੀਤੇ ਦਿਨੀਂ ਨਦੀ ਵਿਚੋਂ ਜੀਪ ਤਾਂ ਮਿਲ ਗਈ ਪਰ ਫੌਜੀ ਪਲਵਿੰਦਰ ਸਿੰਘ ਤੇ ਉਸ ਦੇ ਸਾਥੀ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ, ਜਿਸ ’ਤੇ ਉਸਦੀ ਭਾਲ ਕੀਤੀ ਜਾ ਰਹੀ। ਡੇਲੀ ਪੋਸਟ ਤੇ ਫਾਸਟਵੇਅ ਨਿਊਜ਼ ’ਤੇ ਖਬਰ ਨਸਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਲਾਪਤਾ ਫੌਜੀ ਲਈ ਅਰਦਾਸ ਕੀਤੀ ਅਤੇ ਪੋਸਟ ਆਪਣੀ Facebook ’ਤੇ ਪਾਈ। ਸੁਖਬੀਰ ਸਿੰਘ ਬਾਦਲ ਨੇ ਭਾਰਤੀ ਫੌਜੀ ਪਲਵਿੰਦਰ ਸਿੰਘ ਤੇ ਉਸ ਦੇ ਸਾਥੀ ਦੀ ਸੁਰੱਖਿਅਤ ਵਾਪਸੀ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਫੇਸਬੁੱਕ ’ਤੇ ਲਿਖਿਆ ਕਿ ਕਾਰਗਿਲ ਵਿਚ ਤਾਇਨਾਤ ਪਲਵਿੰਦਰ ਸਿੰਗ ਤੇ ਇਕ ਹੋਰ ਫੌਜ ਅਧਿਕਾਰੀ, ਉਨ੍ਹਾਂ ਦੀ ਜੀਪ ਨਦੀ ਵਿਚ ਡਿੱਗਣ ਤੋਂ ਬਾਅਦ ਲਾਪਤਾ ਹਨ, ਅਤੇ ਦੋਵਾਂ ਦੀ ਭਾਲ ਜਾਰੀ ਹੈ। ਅਕਾਲ ਪੁਰਖ ਮਿਹਰ ਕਰਨ ਅਤੇ ਇਹ ਦੋਵੇਂ ਸੁਰੱਖਿਅਤ ਮਿਲ ਜਾਣ।
![Sukhbir Badal prays for safe return](https://dailypost.in/wp-content/uploads/2020/07/sukhbir.jpg)
ਦੱਸਣਯੋਗ ਹੈ ਕਿ ਪਲਵਿੰਦਰ ਸਿੰਘ ਦੀ ਪੋਸਟਿੰਗ ਕਾਰਗਿਲ ਵਿਚ ਹੋਈ ਸੀ, ਉਥੇ ਡਿਊਟੀ ਕਰਦੇ ਸਮੇਂ ਉਨ੍ਹਾਂ ਦੀ ਜੀਪ ਨਦੀ ਵਿਚ ਡਿੱਗ ਗਈ। ਪਲਵਿੰਦਰ ਦੇ ਨਾਲ ਜੀਪ ਵਿਚ ਲੈਫਟੀਨੈਂਟ ਵੀ ਸਨ। ਜਿਸ ਦੀ ਭਾਰਤੀ ਫੌਜ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਬੀਤੇ ਦਿਨ ਚਾਰ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਪਾਣੀ ਵਿਚੋਂ ਜੀਪ ਤਾਂ ਮਿਲ ਗਈ ਪਰ ਪਲਵਿੰਦਰ ਸਿੰਘ ਤੇ ਉਸ ਦੇ ਸਾਥੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।