SUSHANT FATHER ACCOUNT FAKE:ਬਾਲੀਵੁਡ ਅਦਾਕਾਰ ਸੁਸਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਅਜੇ ਕੁੱਝ ਹੀ ਦਿਨ ਬੀਤੇ ਹਨ। ਸੁਸਾਂਤ ਦੇ ਦੇਹਾਂਤ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਫੈਨਜ਼ ਲਗਾਤਾਰ ਸੁਸ਼ਾਂਤ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਵੀ ਜੁਟੀ ਹੋਈ ਹੈ।ਹਾਲ ਹੀ ਵਿੱਚ ਸੁਸ਼ਾਂਤ ਦੇ ਪਿਤਾ ਦੇ ਨਾਮ ਦਾ ਇੱਕ ਟਵਿੱਟਰ ਸਾਹਮਣੇ ਆਇਆ ਜਿਸਦੇ ਜਰੀਏ ਉਨ੍ਹਾਂ ਨੇ ਆਪਣੇ ਬੇਟੇ ਦੇ ਲਈ ਇਨਸਾਫ ਦੀ ਮੰਗ ਕੀਤੀ।ਹਾਲਾਂਕਿ ਇਹ ਅਕਾਊਂਟ ਸ਼ੱਕ ਦੇ ਘੇਰੇ ਵਿੱਚ ਸੀ। ਹੁਣ ਸੁਸ਼ਾਂਤ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਚੁੱਪੀ ਤੋੜੀ ਹੈ।ਮਾਮਲੇ ਨੂੰ ਲੈ ਕੇ ਸੁਸ਼ਾਂਤ ਦੇ ਪਰਿਵਾਰ ਦੇ ਨਾਲ ਜੁੜੇ ਇੱਕ ਕਰੀਬੀ ਸੂਤਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਦੱਸਦੇ ਹੋਏ ਕਿਹਾ ਕਿ ਸੁਸ਼ਾਂਤ ਦੇ ਪਿਤਾ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਹੀ ਨਹੀਂ ਹੈ।
ਦਰਅਸਲ, ਬੀਤੇ ਕੁੱਝ ਦਿਨ ਤੋਂ ਕੇਕੇ ਸਿੰਘ ਦੇ ਟਵਿੱਟਰ ਅਕਾਊਂਟ ਦੇ ਕੁੱਝ ਟਵਿੱਟਸ ਵਾਇਰਲ ਹੋ ਰਹੇ ਸਨ।ਜਿਸ ਤੇ ਸੁਸ਼ਾਂਤ ਦੇ ਪਰਿਵਾਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ਾਂਤ ਦੇ ਕਰੀਬੀ ਸੂਤਰ ਨੇ ਇਸ ਤਰ੍ਹਾਂ ਦੇ ਅਕਾਊਟ ਦੀ ਗੱਲ ਤੋਂ ਮਨ੍ਹਾਂ ਕੀਤਾ ਹੈ ਅਤੇ ਇਸਦੇ ਪਿੱਛੇ ਐਕਟਿਵ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਲੋਕਾਂ ਵਿੱਚ ਇਸ ਤਰ੍ਹਾਂ ਦਾ ਸ਼ੱਕ ਨਾ ਫੈਲਾਓ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਦੇ ਪਰਿਵਾਰ ਦੇ ਵਲੋਂ 27 ਤਾਰੀਕ ਨੂੰ ਆਖਿਰੀ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਸਿਨੇਮਾ, ਖੇਡ ਅਤੇ ਸਾਈਂਸ ਦੇ ਖੇਤਰ ਵਿੱਚ ਉਭਰਦੀ ਪ੍ਰਤੀਭਾਵਾਂ ਦੀ ਮਦਦ ਕਰਨ ਦੀ ਗੱਲ ਕਹੀ ਗਈ ਸੀ।
ਦੱਸ ਦੇਈਏ ਕਿ ਸੁਸ਼ਾਂਤ ਦੇ ਪਿਤਾ ਦਾ ਨਾਂ ਕੇ.ਕੇ ਸਿੰਘ ਹੈ। ਇਸ ਨਾਮ ਦੇ ਅਕਾਊਂਟ ਤੋਂ ਲਗਾਤਾਰ ਟਵੀਟ ਸਾਹਮਣੇ ਆ ਰਹੇ ਸਨ।ਜਿਸ ਵਿੱਚ ਸੁਸ਼ਾਂਤ ਦੇ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ।ਇਸ ਅਕਾਊਂਟ ਤੋਂ ਇੱਕ ਟਵੀਟ ਜੋ ਸਭ ਤੋਂ ਜਿਆਦਾ ਵਾਇਰਲ ਹੋਇਆ ਉਸ ਵਿੱਚ ਲਿਖਿਆ ਗਿਆ ‘ ਮੇਰਾ ਬੇਟਾ ਸੁਸ਼ਾਂਤ ਸਿੰਘ ਰਾਜਪੂਤ ਬਹੁਤ ਦਲੇਰ ਸੀ।ਮੈਨੂੰ ਪਤਾ ਹੈ ਕਿ ਉਹ ਕਦੇ ਖੁਦਕੁਸ਼ੀ ਨਹੀਂ ਕਰ ਸਕਦਾ।ਮੈੰ ਬੇਨਤੀ ਕਰਦਾ ਹਾਂ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।ਇਸਦੇ ਇਲਾਵਾ ਹੋਰ ਟਵਿੱਟਸ ਵਿੱਚ ਬਾਲੀਵੁਡ ਦੇ ਕੁੱਝ ਲੋਕਾਂ ਨੂੰ ਵੀ ਆੜੇ ਹੱਥ ਲਿਆ ਗਿਆ ਹੈ।ਦੱਸ ਦੇਈਏ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਮੁੰਬਈ ਸਥਿਤ ਘਰ ਵਿੱਚ ਫਾਹਾ ਲਗਾ ਕੇ ਸੁਸਾਈਡ ਕਰ ਲਿਆ ਸੀ।ਉਨ੍ਹਾਂ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਵਿੱਚ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਹਾਲਾਂਕਿ ਉਨ੍ਹਾਂ ਦੇ ਕਮਰੇ ਤੋਂ ਮਿਲੀ ਫਾਈਲ ਅਤੇ ਦਵਾਈਆਂ ਤੋਂ ਪਤਾ ਲਗਾ ਕੇ ਉਹ ਡਿਪ੍ਰੈਸ਼ਨ ਤੋਂ ਨਿਕਲ ਰਹੇ ਸਨ।