Nepotism kangana targets tapsee:ਬਾਲੀਵੁਡ ਵਿੱਚ ਨੈਪੋਟਿਜਮ ਦੀ ਡਿਬੇਟ ਸ਼ੁਰੂ ਕਰਨ ਦਾ ਕ੍ਰੈਡਿਟ ਕੰਗਨਾ ਰਣੌਤ ਨੂੰ ਜਾਂਦਾ ਹੈ।ਜਿਨ੍ਹਾਂ ਨੇ ਕਈ ਮੌਕਿਆਂ ਤੇ ਬਾਲੀਵੁਡ ਦੇ ਇੱਕ ਤਬਕੇ ਨੂੰ ਆੜੇ ਹੱਥਾਂ ਲਿਆ ਹੈ।ਉਨ੍ਹਾਂ ਨੇ ਕਈ ਸਟਾਰ ਕਿਡਜ਼ ਤੇ ਇਲਜਾਮ ਲਗਾਏ ਹਨ। ਇਸ ਵਿੱਚ ਹੁਣ ਸੋਸ਼ਲ ਮੀਡੀਆ ਤੇ ਕੰਗਨਾ ਰਣੌਤ ਅਤੇ ਤਾਪਸੀ ਪਨੂੰ ਦੇ ਵਿੱਚ ਜੁਬਾਨੀ ਜੰਗ ਛਿੜ ਗਈ ਹੈ।ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਤੇ ਤਾਪਸੀ ਤੇ ਨਿਸ਼ਾਨਾ ਸਾਧਿਆ ਹੈ।ਕੰਗਨਾ ਨੇ ਤਾਪਸੀ ਤੇ ਲਗਾਇਆ ਇਲਜਾਮ-ਕੰਗਨਾ ਨੇ ਇੱਕ ਟਵੀਟ ਕਰ ਤਾਪਸੀ ਤੇ ਵੱਡਾ ਇਲਜਾਮ ਲਗਾਇਆ ਹੈ।
ਕੰਗਨਾ ਦੇ ਆਫਿਸ਼ੀਅਲ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ-ਕਈ ਲੋਕ ਬਹੁਤ ਚਮਚੇ ਹਨ ਜੋ ਕੰਗਨਾ ਦੀ ਪਹਿਲ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਬਸ ਮੂਵੀ ਮਾਫੀਆ ਦੀ ਕਿਤਾਬ ਵਿੱਚ ਚੰਗਾ ਰਹਿਣਾ ਹੈ।ਕੰਗਨਾ ਦੀ ਬੁਰਾਈ ਕਰਨ ਤੇ ਇਨ੍ਹਾਂ ਨੂੰ ਐਵਾਰਡ ਮਿਲਦੇ ਹਨ।ਇਹ ਲੋਕ ਮਹਿਲਾਵਾਂ ਨੂੰ ਪ੍ਰਤਾੜਿਤ ਵੀ ਕਰਦੇ ਹਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤਾਪਸੀ।ਤੁਸੀਂ ਕੰਗਨਾ ਦੇ ਸਟ੍ਰਗਲ ਦਾ ਫਾਇਦਾ ਚੁੱਕ ਕੇ ਉਸ ਦੇ ਖਿਲਾਫ ਖੜੀ ਹੋ।
ਹੁਣ ਕੰਗਨਾ ਦੇ ਇਸ ਵਾਰ ਤੇ ਤਾਪਸੀ ਨੇ ਸਿੱਧਾ ਕੁੱਝ ਨਹੀਂ ਬੋਲਿਆ ਹੈ ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਜਰੀਏ ਉਨ੍ਹਾਂ ਤੇ ਨਿਸ਼ਾਨਾ ਜਰੂਰ ਸਾਧਿਆ ਹੈ।ਬਿਨ੍ਹਾਂ ਨਾਮ ਲਏ ਤਾਪਸੀ ਨੇ ਵੱਡੀ ਗੱਲ ਕਹਿ ਦਿੱਤੀ ਹੈ।ਤਾਪਸੀ ਲਿਖਦੀ ਹੈ ਕਿ ਮੈਂ ਆਪਣੀ ਜਿੰਦਗੀ ਵਿੱਚ ਕਈ ਚੀਜਾਂ ਸਿੱਖੀਆਂ ਹਨ, ਕੁੱਝ ਮਹੀਨਿਆਂ ਵਿੱਚ ਤਾਂ ਜਿਆਦਾ ਹੀ ਸਮਝਿਆ ਹੈ।ਇਸ ਦੇ ਨਾਲ ਮੈਂ ਜਿੰਦਗੀ ਨੂੰ ਸਹੀ ਨਜਰੀਏ ਨਾਲ ਦੇਖ ਪਾਈ ਹਾਂ। ਤਾਪਸੀ ਨੇ ਤਾਂ ਕੋਟ ਸ਼ੇਅਰ ਕਰਦੇ ਹੋਏ ਤਾਪਸੀ ਨੇ ਦੱਸਿਆ ਕਿ ਓਨਾ ਲੋਕਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਜੋ ਨੈਗੇਟਿਵਿਟੀ ਫੈਲਾਉਂਦੇ ਹਨ। ਉਥੇ ਇੱਕ ਹੋਰ ਕੋਟ ਦੇ ਜਰੀਏ ਤਾਪਸੀ ਨੇ ਸੰਦੇਸ ਦਿੱਤਾ ਹੈ ਕਿ ਬੁਰੇ ਲੋਕਾਂ ਦੇ ਨਾਲ ਬੁਰਾ ਵਰਤਾਅ ਨਾ ਕਰੋ ਬਲਕਿ ਉਨ੍ਹਾਂ ਦੇ ਲਈ ਦੁਆ ਕਰੋ ਜਿਸ ਨਾਲ ਉਹ ਜਿੰਦਗੀ ਵਿੱਚ ਥੋੜੇ ਸਮਝਦਾਰ ਹੋ ਸਕਣ।
ਕੰਗਨਾ ਤੇ ਤਾਪਸੀ ਵਿੱਚ ਹੈ 36 ਦਾ ਆਂਕੜਾ-ਇਸ ਸਮੇਂ ਸੋਸ਼ਲ ਮੀਡੀਆ ਤੇ ਕੰਗਨਾ ਅਤੇ ਤਾਪਸੀ ਦੇ ਵਿੱਚ ਛਿੜੀ ਇਹ ਜੁਬਾਨੀ ਜੰਗ ਟ੍ਰੈਂਡ ਕਰ ਰਹੀ ਹੈ।ਕੰਗਨਾ ਅਤੇ ਤਾਪਸੀ ਦਾ ਹਮੇਸ਼ਾ ਤੋਂ ਹੀ ਛੱਤੀਸ ਦਾ ਆਂਕੜਾ ਰਿਹਾ ਹੈ। ਕਈ ਮੌਕਿਆਂ ਤੇ ਕੰਗਨਾ ਦੀ ਭੈਣ ਰੰਗੋਲੀ ਨੇ ਵੀ ਤਾਪਸੀ ਤੇ ਨਿਸ਼ਾਨਾ ਸਾਧਿਆ ਹੈ।ਅਜਿਹੇ ਵਿੱਚ ਕੰਗਨਾ ਦਾ ਨੈਪੋਟਿਜਮ ਨੂੰ ਲੈ ਕੇ ਤਾਸਪੀ ਦਾ ਘੇਰਨਾ ਹੈਰਾਨ ਨਹੀਂ ਕਰਦਾ।