neeru share emotional sister:ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਛੋਟੀ ਭੈਣ ਨੂੰ ਯਾਦ ਕਰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ । ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਓਰ ਰੁਬੀਨਾ ਬਾਜਵਾ ਤੇਰੀ ਬਹੁਤ ਯਾਦ ਆਉਂਦੀ ਆ । ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਜਦੋਂ ਅਸੀਂ ਦੋਵੇਂ ਇਕੱਠੇ ਖਾਂਦੇ-ਪੀਂਦੇ, ਹੱਸਦੇ (ਲੜਾਈ ਤੇ ਮੈੱਕਅੱਪ ਕਰਨਾ ) ਕਰਾਂਗੇ ।
ਇਸ ਪੋਸਟ ਉੱਤੇ ਰਿਪਲਾਈ ਦਿੰਦੇ ਹੋਏ ਰੁਬੀਨਾ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤੇ ਨੀਰੂ ਬਾਜਵਾ ਦੀ ਫੋਟੋ ਸ਼ੇਅਰ ਕਰਦੇ ਕਿਹਾ ਹੈ ਕਿ -ਮੈਂ ਵੀ ਤੁਹਾਨੂੰ ਬਹੁਤ ਯਾਦ ਕਰਦੀ ਹੈ । ਦਰਸ਼ਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ ।
ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਬੇਟੀਆਂ ਦੇ ਨਾਲ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ, ਇਸ ਨਾਲ ਜੇਕਰ ਗੱਲ ਕਰੀਏ ਨੀਰੂ ਬਾਵਜਾ ਦੀ ਪ੍ਰੈਗਨੈਂਸੀ ਦੀ ਤਾਂ ਉਹ ਜਿੱਥੇ ਆਪਣੇ ਫੈਨਜ਼ ਨੂੰ ਉਨ੍ਹਾਂ ਨੇ ਫਿਰ ਮਾਂ ਬਣਨ ਦੇ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਉੱਥੇ ਹੀ ਹੋ ਉਹ ਟਾਈਮ ਵੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਸੀ ਅਤੇ ਆਪਣੀ ਜਿੰਮਿੰਗ ਕਰਨ ਦੀਆਂ ਕਈ ਵੀਡੀਓ ਸ਼ੇਅਰ ਕੀਤੀਆਂ ਸਨ। ਇਹ ਹੀ ਨਹੀਂ ਜਦੋਂ ਨੀਰੂ ਬਾਜਵਾ ਦੀਆਂ ਧੀਆਂ ਤਿੰਨ ਚਾਰ ਮਹੀਨੇ ਦੀ ਹੋ ਗਈਆਂ ਸਨ ਤਾਂ ਨੀਰੂ ਨੇ ਆਪਣੇ ਬੇਟੀਆਂ ਦੀ ਡਿਲੀਵਰੀ ਦੌਰਾਨ ਦੀ ਵੀਡੀਓ ਸ਼ੇਅਰ ਕੀਤੀ ਅਤੇ ਨਾਲ ਹੀ ਦੱਸਿਆ ਉਹ ਪ੍ਰੀ ਮੈਚਿਓਰ ਸਨ ਅਤੇ ਕਿਸ ਤਰ੍ਹਾਂ ਨੀਰੂ ਨੇ ਆਪਣੀ ਧੀਆਂ ਦਾ ਖਿਆਲ ਰੱਖਿਆ , ਇਹ ਵੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਅਤੇ ਇਹ ਹੀ ਨਹੀਂ ਨੀਰੂ ਬਾਜਵਾ ਦੀਆਂ ਭੈਣਾਂ ਨੇ ਵੀ ਇਸ ਸਮੇਂ ਦੌਰਾਨ ਨੀਰੂ ਦੀ ਬਹੁਤ ਮਦਦ ਵੀ ਕੀਤੀ ਸੀ ਅਤੇਸੋਸ਼ਲ ਮੀਡੀਆ ਦੇ ਜਰੀਏ ਨੀਰੂ ਨੇ ਆਪਣੀਆਂ ਭੈਣਾਂ ਦਾ ਧੰਨਵਾਦ ਵੀ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਬਾਜਵਾ ਭੈਣਾਂ ਦਾ ਇੱਕ ਦੂਜੇ ਨਾਲ ਬਹੁਤ ਪਿਆਰ ਹੈ ਅਤੇ ਦੋਵੇਂ ਇੱਕ ਹਮੇਸ਼ਾ ਹੀ ਇੱਕ ਦੂਜੇ ਦੇ ਲਈ ਖੜੇ ਨਜ਼ਰ ਆਉਂਦੀਆਂ ਹਨ ਅਤੇ ਸੋਸ਼ਲ ਮੀਡੀਆ ਦੇ ਜਰੀਏ ਇਹ ਆਪਣਾ ਇੱਕ ਦੂਜੇ ਨੂੰ ਪਿਆਰ ਜਾਹਿਰ ਕਰਦੀੳਾਂ ਰਹਿੰਦੀਆਂ ਹਨ।