Youth brutally murdered : ਬੀਤੇ ਕਲ ਬਠਿੰਡਾ ਵਿਖੇ ਐੱਨ. ਐੱਫ. ਐੱਲ. ਟਾਊਨਸ਼ਿਪ ਕੋਲ ਨੌਜਵਾਨ ਦੀ ਹੱਤਿਆ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਜੋਨੀ ਰਾਮ ਪੁੱਤਰ ਅਮੀ ਚੰਦ ਨਿਵਾਸੀ ਪੁਹਲਾ ਕਾਲੋਨੀ ਆਦਰਸ਼ ਨਗਰ ਵਜੋਂ ਹੋਈ ਹੈ। ਨੌਜਵਾਨ ਦੀ ਹੱਤਿਆ ਲੋਹੇ ਦੀ ਰਾਡ ਨਾਲ ਕੀਤੀ ਗਈ ਹੈ ਪਰ ਹਤਿਆਰੇ ਵਲੋਂ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਗਿਆ ਹੈ। ਦੋਸ਼ੀ ਨੇ ਨੌਜਵਾਨ ਦੇ ਸਿਰ ‘ਤੇ ਰਾਡ ਨਾਲ ਇੰਨੇ ਵਾਰ ਕੀਤੇ ਕਿ ਉਸ ਦਾ ਸਿਰ ਚਕਨਾਚੂਰ ਹੋ ਗਿਆ ਤੇ ਹੱਤਿਆ ਕਰਨ ਤੋਂ ਬਾਅਦ ਉਸ ਨੇ ਉਸ ਦਾ ਸਿਰ ਇੱਟਾਂ ਨਾਲ ਢੱਕ ਦਿੱਤਾ।
ਸਮਾਜ ਸੇਵੀ ਸੰਸਥਾ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਮਿਲੇ ਆਧਾਰ ਕਾਰਡ ਤੋਂ ਮ੍ਰਿਤਕ ਦੀ ਪਛਾਣ ਹੋ ਸਕੀ। ਸ਼ੁੱਕਰਵਾਰ ਨੂੰ ਸਵੇਰੇ ਲਗਭਗ ਸਾਢੇ 6 ਵਜੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਐੱਨ. ਐੱਫ. ਐੱਲ. ਟਾਊਨਸ਼ਿਪ ਕੋਲ ਮੰਦਰ ਕਾਲੋਨੀ ਵਿਚ ਸਥਿਤ ਉਜਾੜ ਥਾਂ ‘ਤੇ ਇਕ ਲਾਸ਼ ਹੋਣ ਦੀ ਖਬਰ ਮਿਲੀ। ਸੂਚਨਾ ਮਿਲਦੇ ਹੀ ਸੰਸਥਾ ਦੀ ਟੀਮ ਮੌਕੇ ‘ਤੇ ਪੁੱਜੀ ਅਤੇ ਟੀਮ ਦੇ ਇੰਚਾਰਜ ਸੁਖਪ੍ਰੀਤ ਸਿੰਘ ਮੈਂਬਰ ਕਮਲਜੀਤ ਸਿੰਘ, ਰਾਜਵਿੰਦਰ ਧਾਲੀਵਾਲ ਐਂਬੂਲੈਂਸ ਸਮੇਤ ਮੌਕੇ ‘ਤੇ ਪੁੱਜੇ। ਦੇਖਿਆ ਗਿਆ ਕਿ ਗੱਡੇ ਵਿਚ ਨੌਜਵਾਨ ਦੀ ਲਾਸ਼ ਪਈ ਹੋਈ ਸੀ ਤੇ ਉਸ ‘ਤੇ ਇੱਟਾਂ ਦਾ ਢੇਰ ਲੱਗਾ ਹੋਇਆ ਸੀ ਤੇ ਨਾਲ ਹੀ ਸਾਈਕਲ ਵੀ ਖੜ੍ਹਾ ਸੀ।
ਸੰਸਥਾ ਨੇ ਸੂਚਨਾ ਦਿੱਤੀ ਤਾਂ ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਉਸ ਦੇ ਮੂੰਹ ਤੋਂ ਇੱਟਾਂ ਦਾ ਢੇਰ ਹਟਾਇਆ ਗਿਆ। ਹੇਠਾਂ ਤੋਂ ਨਿਕਲਣ ਗਏ ਲਾਸ਼ ਦੀ ਹਾਲਤ ਦੇਖ ਕੇ ਉਸ ‘ਤੇ ਕਿਸੇ ਰਾਡ ਵਗੈਰਾ ਨਾਲ ਹਮਲਾ ਕੀਤਾ ਲੱਗਾ ਰਿਹਾ ਸੀ। ਪੁਲਿਸ ਨੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।