rhea penned note sushant:ਅੱਜ ਤੋਂ ਠੀਕ ਇੱਕ ਮਹੀਨੇ ਪਹਿਲਾਂ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਦੀ ਮੌਤ ਦੀ ਖਬਰ ਤੋਂ ਹਰ ਕੋਈ ਅਜੇ ਵੀ ਸਦਮੇ ਵਿੱਚ ਹੈ।ਇਹ ਸਦਮਾ ਸ਼ਾਇਦ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਰਿਆ ਚਕਰਬਰਤੀ ਨੂੰ ਵੀ ਓਨਾ ਹੀ ਹੈ ਜਿਨ੍ਹਾਂ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਨੂੰ ਹੈ।ਸੁਸ਼ਾਂਤ ਦੇ ਜਾਣ ਦੇ ਇੱਕ ਮਹੀਨੇ ਬਾਅਦ ਰਿਆ ਨੇ ਇੰਸਟਾਗ੍ਰਾਮ ਤੇ ਇੱਕ ਇਮੋਸ਼ਨਲ ਪੋਸਟ ਅਤੇ ਤਸਵੀਰਾਂ ਦੇ ਜਰੀਏ ਸੁਸ਼ਾਂਤ ਨੂੰ ਖੌਣ ਦਾ ਦਰਦ ਬਿਆਨ ਕੀਤਾ ਹੈ। ਸੁਸ਼ਾਂਤ ਦੇ ਨਾਲ ਮਸਤੀ ਭਰੇ ਮੂਡ ਦੀ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਰਿਆ ਨੇ ਲਿਖਿਆ ‘ ਅਜੇ ਵੀ ਆਪਣੇ ਇਮੋਸ਼ਨਜ਼ ਦੇ ਨਾਲ ਜੂਝ ਰਹੀ ਹਾਂ, ਮੇਰੇ ਦਿਲ ਵਿੱਚ ਕਦੇ ਨਾ ਭਰ ਪਾਉਣ ਵਾਲਾ ਇੱਕ ਖਾਲੀਪਨ ਹੈ।ਤੂੰ ਹੀ ਸੀ ਜਿਸਨੇ ਮੈਨੂੰ ਪਿਆਰ, ਉਸ ਦੀ ਤਾਕਤ ਤੇ ਵਿਸ਼ਾਵਾਸ ਦਿਲਵਾਇਆ। ਤੂੰ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਇੱਕ ਆਮ ਜਾਂ ਮੈਥਸ ਦਾ ਫਾਰਮੂਲਾ ਜੀਵਣ ਦੇ ਮਤਲਬ ਨੂੰ ਸਮਝਾ ਸਕਦਾ ਹੈ ਅਤੇ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਨੂੰ ਤੇਰੇ ਤੋਂ ਹੀ ਹਰ ਦਿਨ ਸਿੱਖਦੇ ਰਹਿਣਾ ਹੈ , ਮੈਂ ਕਦੇ ਵੀ ਤੇਰੇ ਨਾਲ ਇੱਥੇ ਨਹੀਂ ਆਵਾਂਗੀ।
ਮੈਨੂੰ ਪਤਾ ਹੈ ਕਿ ਤੁਸੀਂ ਹੁਣ ਜਿਆਦਾ ਸ਼ਾਂਤੀ ਵਾਲੀ ਥਾਂ ਤੇ ਹੋ, ਚਾਂਦ , ਤਾਰੇ, ਆਕਾਸ਼ਗੰਗਾਵਾਂ ਖੁੱਲੀ ਬਾਹਾਂ ਦੇ ਨਾਲ ਤੁਹਾਡੇ ਵਰਗੇ ਸਭ ਤੋਂ ਵੱਡੇ ਫਿਜਿਸਿਸਟ ਦਾ ਸਵਾਗਤ ਕਰਨਗੇ। ਸੰਵੇਦਨਾ ਅਤੇ ਖੁਸ਼ੀਆਂ ਨਾਲ ਭਰੇ ਆਕਾਸ਼ ਵਿੱਚ ਹੁਣ ਤੁਸੀਂ ਇੱਕ ਚਮਕਦੇ ਸਿਤਾਰੇ ਹੋ,ਮੈਂ ਆਪਣੇ ਸ਼ੂਟਿੰਗ ਸਟਾਰ ਦਾ ਇੰਤਜ਼ਾਰ ਕਰਾਂਗੀ , ਜੋ ਤੈਨੂੰ ਮੇਰੇ ਕੋਲ ਵਾਪਿਸ ਲੈ ਕੇ ਆਉਣ ਦੀ ਮੇਰੀ ਦੁਆ ਕਬੂਲ ਕਰ ਸਕੇ।
ਦੁਨੀਆ ਨੇ ਬਹੁਤ ਹੈਰਾਨ ਕਰਨ ਵਾਲੀ ਨਜ਼ਰਾਂ ਨਾਲ ਦੇਖਿਆ ਹੈ ਤੁਸੀਂ ਸਭ ਤੋਂ ਚੰਗੇ ਇਨਸਾਨ ਸੀ, ਮੇਰੇ ਸ਼ਬਦ ਸਾਡੇ ਪਿਆਰ ਨੂੰ ਬਿਆਨ ਕਰਨ ਵਿੱਚ ਕਾਬਿਲ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸੱਚ ਵਿੱਚ ਇਸਦਾ ਮਤਲਬ ਜਾਣਦੇ ਸੀ ਜਦੋਂ ਤੁਸੀਂ ਕਿਹਾ ਕਿ ਇਹ ਸਾਡੇ ਦੋਹਾਂ ਤੋਂ ਪਰੇ ਹੈ, ਤੁਸੀਂ ਖੁੱਲ੍ਹੇ ਦਿਲ ਨਾਲ ਸਭ ਨੂੰ ਪਸੰਦ ਕਰਦੇ ਸੀ ਅਤੇ ਹੁਣ ਤੁਸੀਂ ਮੈਨੂੰ ਦਿਖਾ ਦਿੱਤਾ ਹੈ ਕਿ ਸਾਡਾ ਪਿਆਰ ਅਸਲ ਵਿੱਚ ਸੱਚ ਵਿੱਚ ਵੱਧਦਾ ਜਾ ਰਿਹਾ ਹੈ। ਸ਼ਾਂਤੀ ਨਾਲ ਰਹੋ ਸੁਸ਼ੀ!ਤੈਨੂੰ ਖੋਏ ਹੋਏ 30 ਦਿਨ ਬੀਤ ਗਏ , ਪਰ ਪਿਆਰ ਕਰਨ ਨੂੰ ਪੂਰਾ ਜੀਵਣ ਬਾਕੀ ਹੈ..ਹਮੇਸ਼ਾ ਮੇਰੇ ਨਾਲ ਜੁੜੇ ਰਹਿਣਾ , ਅਨੰਤ ਦੇ ਵੱਲ ਅਤੇ ਉਸ ਤੋਂ ਬਾਅਦ ਵੀ’।
ਇਸਦੇ ਇਲਾਵਾ ਰਿਆ ਨੇ ਇੱਕ ਦਿਨ ਪਹਿਲਾਂ ਹੀ ਆਪਣੀ ਵੱਟਸਐਪ ਡੀਪੀ ਤੇ ਉਨ੍ਹਾਂ ਦੇ ਨਾਲ ਵਾਲੀ ਇੱਕ ਤਸਵੀਰ ਲਗਵਾਈ ਹੈ ਜਿਸ ਵਿੱਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।ਜੋ ਤਸਵੀਰ ਰਿਆ ਨੇ ਆਪਣੀ ਡੀਪੀ ਵਿੱਚ ਲਗਾਈ ਹੈ ਉਹ ਉਨ੍ਹਾਂ ਨੇ ਜਾਂ ਸ਼ੁਸ਼ਾਂਤ ਨੇ ਪਹਿਲਾਂ ਕਦੇ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕੀਤੀ ਸੀ। ਰਿਆ ਦੇ ਪਿੱਛੇ ਦਿਖਾਈ ਦੇ ਰਹੀ ਖਿੜਕੀ ਤੋਂ ਲੱਗਦਾ ਹੈ ਕਿ ਇਹ ਤਸਵੀਰ ਪਲੇਨ ਵਿੱਚ ਲਈ ਗਈ ਹੈ।