youth attack Wedding girl: ਲੁਧਿਆਣਾ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚੱਲ ਰਹੇ ਵਿਆਹ ਦੇ ਪ੍ਰੋਗਰਾਮ ‘ਚ ਸਿਰਫਿਰੇ ਆਸ਼ਕ ਨੇ ਪਹੁੰਚ ਕੇ ਅਜਿਹਾ ਭੜਥੂ ਪਾਇਆ ਕਿ ਵਿਆਹ ਵਾਲੀ ਲੜਕੀ ਜ਼ਖਮੀ ਹੋ ਗਈ। ਦਰਅਸਲ ਸੀ.ਆਰ.ਪੀ.ਐੱਫ ਕਾਲੋਨੀ ‘ਚ ਰਹਿਣ ਵਾਲੀ ਸ਼ਵਿਤਾ ਨੇ ਦੱਸਿਆ ਕਿ ਉਸ ਦੇ ਪੀ.ਜੀ. ‘ਚ ਮਨਪ੍ਰੀਤ ਕੌਰ ਅਤੇ ਮੋਨਿਕਾ ਦੁਆ ਆਪਣੇ ਪਰਿਵਾਰ ਸਮੇਤ ਰਹਿੰਦੀਆਂ ਹਨ। ਬੀਤੇ ਦਿਨ ਮਨਪ੍ਰੀਤ ਦਾ ਵਿਆਹ ਤੋਂ ਇਕ ਦਿਨ ਪਹਿਲਾ ਜਾਗੋ ਪ੍ਰੋਗਰਾਮ ਚੱਲ ਰਿਹਾ ਸੀ, ਤਾਂ ਉਸ ਸਮੇਂ ਰਾਹੁਲ ਨਾਂ ਦਾ ਨੌਜਵਾਨ ਪਹੁੰਚਿਆ, ਜੋ ਕਿ ਮਨਪ੍ਰੀਤ ਨਾਲ ਵਿਆਹ ਕਰਵਾਉਣ ਲਈ ਜਬਰਦਸਤੀ ਉਸ ‘ਤੇ ਦਬਾਅ ਪਾਉਣ ਲੱਗਾ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਸਿਰਫਿਰੇ ਆਸ਼ਕ ਨੇ ਮਨਪ੍ਰੀਤ ਦੇ ਸਿਰ ‘ਚ ਕੱਚ ਦੀ ਬੋਤਲ ਮਾਰ ਦਿੱਤੀ ਅਤੇ ਫਰਾਰ ਹੋ ਗਿਆ । ਘਟਨਾ ਤੋਂ ਬਾਅਦ ਮੌਕੇ ‘ਤੇ ਥਾਣਾ ਦੁੱਗਰੀ ਦੀ ਪੁਲਿਸ ਪਹੁੰਚੀ, ਜਿਸ ਨੇ ਰਾਹੁਲ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਫਿਲਹਾਲ ਛਾਣਬੀਣ ਜਾਰੀ ਹੈ।