micro containment zone kidvai nagar: ਲੁਧਿਆਣਾ ਦੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਕਿਦਵਈ ਨਗਰ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਜ਼ੋਨਲ ਕਮਿਸ਼ਨਰ ਨੀਰਜ ਜੈਨ ਵੀ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰ ਦੁਆਰਾ ਜਾਰੀ ਗਾਈਡਲਾਈਨਜ਼ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਲੋਕਾਂ ਨੇ ਨਿਗਮ ਕਮਿਸ਼ਨਰ ਨੂੰ ਦੱਸਿਆ ਕਿ ਦਿਨ ‘ਚ ਕਈ ਵਾਰ ਸਫਾਈ ਕਰਵਾਉਣ, ਸੈਨੇਟਾਈਜ਼ ਕਰਨ, ਫੋਗਿੰਗ ਲਗਾਤਰ ਕਰਨ ਦੇ ਲਈ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਆਦੇਸ਼ ਜਾਰੀ ਹੈ। ਉਨ੍ਹਾਂ ਦੇ ਕੋਲ ਰਿਪੋਰਟ ਵੀ ਹੈ ਕਿ ਇੰਝ ਹੋ ਰਿਹਾ ਹੈ।