Thieves robbed medical store owner: ਲੁਧਿਆਣਾ ‘ਚ ਬੇਖੌਫ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ, ਜਿਨ੍ਹਾਂ ਨੂੰ ਰੋਕਣ ‘ਚ ਪੁਲਿਸ ਵੀ ਨਾਕਾਮਯਾਬ ਹੋ ਰਹੀ ਹੈ। ਤਾਜ਼ਾ ਮਾਮਲਾ ਇੱਥੇ ਦੇ ਮਹਾਦੇਵ ਨਗਰ ਗੌਸਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ ਬਦਮਾਸ਼ਾਂ ਨੇ ਮੈਡੀਕਲ ਸਟੋਰ ‘ਚ ਦਾਖਲ ਹੋ ਕੇ ਦੁਕਾਨ ਮਾਲਕ ਦੇ ਗਲੇ ‘ਚੋਂ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀਆਂ ਤਸਵੀਰਾਂ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈਆਂ।
ਪੀੜ੍ਹਤ ਦੁਕਾਨਦਾਰ ਮਹੇਸ਼ ਗਿਰੀ ਨੇ ਦੱਸਿਆ ਹੈ ਕਿ 2 ਅਣਪਛਾਤੇ ਬਦਮਾਸ਼ ਉਸ ਦੀ ਦੁਕਾਨ ‘ਤੇ ਆਏ ਤਾਂ ਪਹਿਲਾਂ ਅੱਧੇ ਘੰਟੇ ਤੱਕ ਸਮਾਨ ‘ਚ ਉਲਝਾ ਰੱਖਿਆ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਨੇ ਗਲੇ ‘ਚ ਪਾਈ ਚੇਨ ਖੋਹ ਕੇ ਰਫੂ ਚੱਕਰ ਹੋ ਗਏ। ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।
ਦੱਸਣਯੋਗ ਹੈ ਕਿ ਕੋਰੋਨਾ ਕਾਲ ‘ਚ ਜਿੱਥੇ ਲੁਧਿਆਣਾ ਪੁਲਿਸ ਲੋਕਾਂ ਦੇ ਕਰੋੜਾਂ ਰੁਪਏ ਦੇ ਚਲਾਨ ਕੱਟਣ ‘ਚ ਰੁੱਝੀ ਹੋਈ, ਉੱਥੇ ਹੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਕੇ ਰਫੂਚੱਕਰ ਹੋ ਰਹੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੁਲਿਸ ਆਖਰਕਾਰ ਕਦੋਂ ਤੱਕ ਇਨ੍ਹਾਂ ‘ਤੇ ਕਾਬੂ ਪਾਵੇਗੀ।