rhea threats police action:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇੱਕ ਮਹੀਨਾ ਹੋ ਗਿਆ ਹੈ।ਇੱਕ ਮਹੀਨੇ ਵਿੱਚ ਇਸ ਮਾਮਲੇ ਦੇ ਸਮੀਕਰਨ ਕਾਫੀ ਬਦਲ ਗਏ ਹਨ। ਜਦੋਂ ਤੋਂ ਅਦਾਕਾਰ ਦੀ ਗਰਲਫ੍ਰੈਡ ਰਿਆ ਚਕਰਬਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਉਹ ਸੁਰਖੀਆਂ ਵਿੱਚ ਆ ਗਈ ਹੈ।ਉਨ੍ਹਾਂ ਦੀ ਉਸ ਨਾਲ ਇੱਕ ਹੋਰ ਇਮੋਸ਼ਨਲ ਪੋਸਟ ਨੇ ਮਾਮਲੇ ਨੂਂ ਹੋਰ ਉਲਝਾ ਦਿੱਤਾ ਹੈ। ਹੁਣ ਰਿਆ ਨੇ ਤਾਂ ਸੁਸ਼ਾਂਤ ਦੀ ਯਾਦ ਵਿੱਚ ਪੋਸਟ ਲਿਖੀ ਸੀ ਪਰ ਸੋਸ਼ਲ ਮੀਡੀਆ ਤੇ ਕੁੱਝ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਕਰ ਦਿੱਤਾ ਹੈ।ਹੁਣ ਉਸ ਤੋਂ ਬਾਅਦ ਟ੍ਰੋਲ ਦੇ ਨਾਮ ਤੇ ਕੁੱਝ ਯੂਜਰਜ਼ ਨੇ ਅਦਾਕਾਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਅਤੇ ਬਲਾਤਕਾਰ ਦੀ ਧਮਕੀ ਤੱਕ ਦੇ ਦਿੱਤੀ। ਰਿਆ ਨੇ ਕੁੱਝ ਸਮਾਂ ਪਹਿਲਾਂ ਉਸ ਕਮੈਂਟ ਦਾ ਸਕ੍ਰੀਨਸ਼ਾਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ ਅਤੇ ਕਾਰਵਾਈ ਦੀ ਮੰਗ ਕੀਤੀ ਸੀ।
ਰਿਆ ਦੀ ਸਿਕਾਇਤ ਤੋਂ ਬਾਅਦ ਸਾਂਤਾਕਰੂਜ ਪੁਲਿਸ ਸਟੇਸ਼ਨ ਵਿੱਚ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਦੋ ਸ਼ਖਸਾਂ ਤੇ ਭੱਦੇ ਮੈਸੇਜ ਅਤੇ ਧਮਕੀ ਦੇਣ ਦਾ ਇਲਜਾਮ ਲੱਗਿਆ ਹੈ।ਇਸ ਬਾਰੇ ਵਿੱਚ ਇੱਕ ਪੁਲਿਸ ਅਫਸਰ ਨੇ ਦੱਸਿਆ ਹੈ ਕਿ ਰਿਆ ਚਕਰਵਰਤੀ ਦੇ ਕਹਿਣ ਤੇ ਦੋ ਇੰਸਟਾਗ੍ਰਾਮ ਹੋਲਡਰਜ਼ ਦੇ ਖਿਲਾਫ ਸਾਂਤਾਕਰੂਜ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਦੱਸਿਆ ਗਿਆ ਹੈ ਕਿ ਆਈਪੀਸੀ ਦੀ ਧਾਰਾ 507, 509 ਅਤੇ ਆਈਟੀ ਐਕਟ ਦੀ ਧਾਰਾ 66 ਦੇ ਹੇਠਾਂ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ।
ਉੱਥੇ ਹੀ ਅਜਿਹੀ ਜਾਣਕਾਰੀ ਵੀ ਮਿਲੀ ਕਿ ਰਿਆ ਚਰਕਵਰਤੀ ਨੇ ਸ਼ਨੀਵਾਰ ਨੂੰ ਸਾਂਤਕਰੂਜ ਪੁਲਿਸ ਸਟੇਸ਼ਨ ਵਿੱਚ ਇਨ੍ਹਾਂ ਦੋ ਸ਼ਖਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।ਪੁਲਿਸ ਨੇ ਵੀ ਦੋਹਾਂ ਆਰੋਪੀਆਂ ਦੀ ਪਹਿਚਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਜਲਦ ਫੜ ਲਿਆ ਜਾਵੇਗਾ। ਦੱਸ ਦੇਈਏ ਕਿ ਰਿਆ ਚਕਰਵਰਤੀ ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਖਾਸਾ ਪਰੇਸ਼ਾਨ ਹੈ ਪਰ ਜਦੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਖਿਲਾਫ ਕਈ ਇਤਰਾਜ਼ਯੋਗ ਗੱਲਾਂ ਬੋਲੀਆਂ ਗਈਆਂ ਉਦੋਂ ਅਦਾਕਾਰਾ ਦਾ ਪਾਰਾ ਚੜ ਗਿਆ ਅਤੇ ਉਨ੍ਹਾਂ ਨੇ ਯੂਜਰਜ਼ ਦੀ ਕਲਾਸ ਲੱਗਾ ਦਿੱਤੀ।ਉਂਝ ਇਸ ਸਾਈਬਰ ਬੁਲਿੰਗ ਦੇ ਖਿਲਾਫ ਬਾਲੀਵੁਡ ਵੀ ਇੱਕਜੁਟ ਖੜਾ ਨਜ਼ਰ ਆ ਰਿਹਾ ਹੈ।ਇਸ ਸਮੇਂ ਸੋਸ਼ਲ ਮੀਡੀਆ ਤੇ #India AgainstAbuse ਟ੍ਰੈਂਡ ਕਰ ਰਿਹਾ ਹੈ, ਹਰ ਬਾਲੀਵੁਡ ਸਿਤਾਰੇ ਮਹਿਲਾਵਾਂ ਦੇ ਖਿਲਾਫ ਹੋ ਰਹੀ ਸਾਈਬਰ ਬੁਲਿੰਗ ਦੇ ਖਿਲਾਫ ਆਵਾਜ ਹੋਰ ਤੇਜ ਕਰ ਰਿਹਾ ਹੈ। ਸੋਨਮ ਤੋਂ ਲੈ ਕੇ ਦੀਆ ਮਿਰਜਾ ਤੱਕ, ਸਾਰਿਆਂ ਨੇ ਇਸ ਸਿਲਸਿਲੇ ਵਿੱਚ ਇੱਕ ਪਟੀਸ਼ਨ ਵੀ ਸਾਈਨ ਕੀਤੀ ਹੈ।