mobile phones central jail: ਲੁਧਿਆਣਾ ਕੇਂਦਰੀ ਜੇਲ ‘ਚੋਂ ਪਿਛਲੇ ਕਾਫੀ ਸਮੇਂ ਤੋਂ ਕੈਦੀਆਂ ਤੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਜੋ ਕਿ ਪ੍ਰਸ਼ਾਸਨ ਦੀ ਨਾਕਾਮੀ ਦਾ ਪਰਦਾਫਾਸ਼ ਕਰ ਰਿਹਾ ਹੈ। ਹੁਣ ਤਾਜ਼ਾ ਮਾਮਲਾ ਫਿਰ ਕੇਂਦਰੀ ਜੇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਜੇਲ ‘ਚ ਬੰਦ ਕੈਦੀਆਂ ਤੋਂ 4 ਮੋਬਾਇਲ ਫੋਨ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਹੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਜੇਲ ਗਾਰਡ ਅਤੇ ਸੀ.ਆਰ.ਪੀ.ਐੱਫ ਦੀ ਟੀਮ ਨੇ ਕੇਂਦਰੀ ਜੇਲ ਦੇ ਸੈਂਟਰ ਵਾਰਡ ਦੀ ਬੈਰਕ ਨੰਬਰ 5 ‘ਚ ਸਰਚ ਆਪਰੇਸ਼ਨ ਚਲਾਇਆ, ਜਿਸ ਦੌਰਾਨ ਉਕਤ ਕੈਦੀਆਂ ਕੋਲੋਂ 4 ਮੋਬਾਇਲ ਫੋਨ ਬਰਾਮਦ ਕੀਤੇ ਗਏ।