gambling thief bca passout: ਲੰਬੇ ਸਮੇਂ ਤੋਂ ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣਿਆ ਮੋਟਰਸਾਈਕਲ ਚੋਰ ਆਖਰਕਾਰ ਪੁਲਿਸ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਰਹਿਣ ਵਾਲਾ ਅਤੇ ਬੀ.ਸੀ.ਏ ਪਾਸ ਸਖਸ਼ ਉਦੋਂ ਚੋਰ ਬਣ ਗਿਆ, ਜਦੋਂ ਉਹ ਜੂਏ ‘ਚ ਆਪਣਾ ਰੈਸਟੋਰੈਂਟ ਹਾਰ ਗਿਆ ਅਤੇ 25 ਲੱਖ ਦਾ ਕਰਜ਼ਦਾਰ ਬਣ ਗਿਆ। ਇੰਨਾ ਹੀ ਇਸ ਸ਼ਾਤਿਰ ਚੋਰ ਨੇ ਕੰਪਿਊਟਰ ‘ਤੇ ਫਰਜ਼ੀ ਆਰਸੀਆਂ ਤਿਆਰ ਕਰਕੇ ਓ.ਐੱਲ.ਐਕਸ ‘ਤੇ ਮੋਟਰਸਾਈਕਲ ਵੀ ਵੇਚੇ ਹਨ। ਦੱਸ ਦੇਈਏ ਕਿ ਇਸ ਸ਼ਾਤਿਰ ਚੋਰ ਨੇ ਪਿਛਲੇ 3 ਸਾਲਾਂ ਦੌਰਾਨ ਲਗਭਗ 60 ਤੋਂ ਜਿਆਦਾ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।
ਦੱਸਣਯੋਗ ਹੈ ਕਿ ਇਹ ਦੋਸ਼ੀ ਸਖਸ਼ ਸ਼ਹਿਰ ਦੇ ਮਸ਼ਹੂਰ ਮੈਡੀਕਲ ਸਟੋਰ ਦੇ ਮਾਲਕ ਦਾ ਭਾਣਜਾ ਹੈ। ਦੋਸ਼ੀ ਇੰਨਾ ਸ਼ਾਤਿਰ ਹੈ ਕਿ 3 ਸਾਲਾਂ ਤੋਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ ਅਤੇ ਹਰ ਰੋਜ਼ ਲੁਧਿਆਣਾ ‘ਚ ਰੋਜ਼ 3 ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਸੀ। ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੂੰ 3 ਦਿਨਾਂ ਦੇ ਲਈ ਰਿਮਾਂਡ ‘ਤੇ ਲੈ ਲਿਆ ਫਿਲਹਾਲ ਪੁੱਛਗਿੱਛ ਜਾਰੀ ਹੈ ਅਤੇ ਦੋਸ਼ੀ ਹੋਰ ਵੀ ਖੁਲਾਸੇ ਕਰ ਸਕਦਾ ਹੈ।