gippy grewal family pic:ਆਪਣੇ ਸ਼ੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੇ ਗਿੱਪੀ ਗਰੇਵਾਲ ਅਕਸਰ ਹੀ ਸ਼ੋਸ਼ਲ ਮੀਡੀਆ ਤੇ ਕੁੱਝ ਨਾ ਕੁੱਝ ਸਾਝਾਂ ਕਰਦੇ ਰਹਿੰਦੇ ਹਨ । ਮਨੋਰੰਜਨ ਜਗਤ ਦੇ ਮਲਟੀ ਟੈਲੇਂਟਡ ਐਕਟਰ ਤੇ ਗਾਇਕ ਹਨ ਜਿਹਨਾਂ ਨੂੰ ਲੋਕਾਂ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ। ਬੀਤੇ ਦਿਨੀ ਉਹਨਾਂ ਨੇ ਆਪਣੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਦੀ ਪਤਨੀ ਅਤੇ ਤਿੰਨੋ ਬੇਟੇ ਸਨ । ਦਰਸ਼ਕਾਂ ਨੇ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਅਤੇ ਪਿਆਰ ਦਿੱਤਾ।
ਉਹਨਾਂ ਨੇ ਅੱਜ ਇੱਕ ਹੋਰ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਨਾਲ ਨਜ਼ਰ ਆ ਰਹੇ ਹਨ ।ਉਹਨਾਂ ਵੱਲੋ ਕੈਪਸ਼ਨ ਵਿੱਚ ਵੀ ਬਹੁਤ ਚੰਗਾ ਮੈਂਸੇਜ ਦਿੱਤਾ ਗਿਆ ਹੈ ।ਉਹਨਾਂ ਨੇ ਕਿਹਾ ਹੈ ਕਿ ਦੁਨੀਆ ਨੂੰ ਬਦਲਣ ਲਈ ਆਪਣੀ ਮੁਸਕੁਰਾਹਟ ਦੀ ਵਰਤੋਂ ਕਰੋ ,ਨਾ ‘ਕਿ ਦੁਨੀਆ ਨੂੰ ਆਪਣੀ ਮੁਸਕੁਰਾਹਟ ਬਦਲਣ ਦਿਓ। ਇਸ ਤਸਵੀਰ ਨੂੰ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਗਿਆ ਹੈ ।