ludhiana dead body youth: ਲੁਧਿਆਣਾ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੌਜਵਾਨ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਗਿਆ ਤਾਂ ਵਾਪਸ ਘਰ ਉਸਦੀ ਲਾਸ਼ ਪਰਤੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਸਿਵਿਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੁਲਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।ਦੱਸਣਯੋਗ ਹੈ ਕਿ ਮ੍ਰਿਤਕ ਅਸ਼ੋਕਵੀਰ ਸਿੰਘ ਪੁੱਤਰ ਮਨਮੋਹਨ ਸਿੰਘ ਦੀ ਲਾਸ਼ ਬੀਤੇ ਸੋਮਵਾਰ ਘਰ ਦੇ ਨੇੜੇ ਖਾਲੀ ਪਏ ਪਲਾਟ ‘ਚੋਂ ਮਿਲੀ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਸ਼ੋਕਵੀਰ ਰਾਤ ਨੂੰ ਕਰੀਬ ਸਾਡੇ ਸੱਤ ਵਜੇ ਘਰੋਂ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਗਿਆ ਸੀ।ਪਰਿਵਾਰ ਵਾਲਿਆਂ ਬਹੁਤ ਭਾਲ ਕਰਨ ਦੇ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।ਅਗਲੀ ਸਵੇਰ ਲੋਕਾਂ ਨੇ ਪਲਾਟ ‘ਚ ਲਾਸ਼ ਦੇਖੀ ਤਾਂ ਇਸਦੀ ਸੂਚਨਾ ਪਰਿਵਾਰ ਨੂੰ ਦਿੱਤੀ।ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਆਦੀ ਨਹੀਂ ਸੀ।
ਮ੍ਰਿਤਕ ਦੇ ਚਾਚਾ ਰਾਜਵੀਰ ਨੇ ਦੱਸਿਆ ਕਿ ਅਸ਼ੋਕਵੀਰ ਦੇ ਚਿਹਰੇ ਅਤੇ ਸਰੀਰ ‘ਤੇ ਗਹਿਰੀਆਂ ਸੱਟਾਂ ਲੱਗੀਆਂ ਹਨ ਇਸ ਲਈ ਉਨ੍ਹਾਂ ਨੂੰ ਅਸ਼ੋਕਵੀਰ ਦਾ ਕਤਲ ਹੋਇਆ ਜਾਪਦਾ ਹੈ।ਮੌਕੇ ‘ਤੇ ਪਹੁੰਚੇ ਐੱਸ.ਪੀ. ਜਗਵਿੰਦਰ ਸਿੰਘ ਚੀਮਾ ਅਤੇ ਹਰਦੀਪ ਸਿੰਘ ਚੀਮਾ ਵੀ ਪਹੁੰਚੇ।ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ, ਰਿਪੋਰਟ ਆਉਣ ‘ਤੇ ਮਾਮਲੇ ਦੀ ਤਹਿ ਤਕ ਪਹੁੰਚਿਆ ਜਾਵੇਗਾ।