Bank employees cash robbery: ਲੁਧਿਆਣਾ ‘ਚ ਦਿਨ-ਦਿਹਾੜੇ ਚੋਰੀ ਅਤੇ ਲੁੱਟਾਖੋਹਾਂ ਵਰਗੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।ਹੁਣ ਤਾਜ਼ਾ ਮਾਮਲਾ ਇੱਥੋ ਦੇ ਮਿਲਰਗੰਜ ਸਥਿਤ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਐੱਚ.ਡੀ.ਐੱਫ.ਸੀ. ਬੈਂਕ ਦੇ ਕਰਮਚਾਰੀ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।
ਦੱਸਣਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੈਂਕ ਕਰਮਚਾਰੀ ਅਤੇ ਕਾਰ ਮਾਲਕ ਭਵਨਦੀਪ ਸਿੰਘ ਆਪਣੀ ਇਨੋਵਾ ਕਾਰ ਜੰਡੂ ਟਾਵਰ ਦੇ ਸਾਹਮਣੇ ਪਾਰਕ ‘ਚ ਖੜ੍ਹੀ ਕਰਕੇ ਆਪ ਬੈਂਕ ਦੇ ਅੰਦਰ ਚਲਾ ਗਿਆ ਪਰ ਜਦੋਂ ਕੁਝ ਸਮੇਂ ਬਾਅਦ ਜਦੋਂ ਉਹ ਬੈਂਕ ‘ਚੋਂ ਬਾਹਰ ਆਇਆ ਤਾਂ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ।ਭਵਨਦੀਪ ਨੇ ਕਾਰ ਚੈੱਕ ਕੀਤੀ ਤਾਂ ਨਗਦੀ ਭਰਿਆ ਬੈਗ ਸਮੇਤ ਹੋਰ ਕਾਗਜ਼ਾਤ ਗਾਇਬ ਮਿਲੇ। ਘਟਨਾ ਵਾਪਰਨ ਤੋਂ ਬਾਅਦ ਮੌਕੇ ‘ਤੇ ਪਹੁੰਚੇ ਹਵਲਦਾਰ ਰਵਿੰਦਰ ਸਿੰਘ ਨੇ ਇਸ ਘਟਨਾ ਦਾ ਜਾਇਜ਼ਾ ਲਿਆ ਅਤੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ।