weather forecast rain relief heat: ਮੌਸਮ ਦੇ ਮਿਜ਼ਾਜ ਬਦਲਣ ਨਾਲ ਲੁਧਿਆਣਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਤੋਂ ਠੰਡੀ-ਠੰਡੀ ਹਵਾ ਅਤੇ ਹਲਕੀ-ਹਲਕੀ ਕਿਣਮਿਣ ਸ਼ੁਰੂ ਹੋਈ, ਜੋ ਕਿ ਅੱਜ ਭਾਵ ਵੀਰਵਾਰ ਸਵੇਰਸਾਰ ਵੀ ਜਾਰੀ ਰਾਹੀ ਹੈ। ਮੌਸਮ ਸਬੰਧੀ ਤਾਜ਼ਾ ਜਾਣਕਾਰੀ ਮਿਲੀ ਹੈ ਕਿ ਆਉਂਦੇ ਐਤਵਾਰ ਤਕ ਗਰਮੀ ਤੋਂ ਰਾਹਤ ਮਿਲੇਗੀ।
ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਇਸ ਸਬੰਧੀ ਅੰਦਾਜ਼ਾ ਲਾਇਆ ਸੀ ਕਿ ਸ਼ੁੱਕਰਵਾਰ ਨੂੰ ਮੌਸਮ ਬਦਲੇਗਾ ਅਤੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ।ਇਸ ਦੇ ਨਾਲ ਹੀ ਇਹ ਵੀ ਸੰਭਾਵਨਾ ਜਤਾਈ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਬੱਦਲ ਛਾਏ ਰਹਿਣਗੇ।