Two brothers arrested : ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਵਲੋਂ ਪਠਾਨਕੋਟ ਚੌਕ ਕੋਲ ਕਪੂਰਥਲਾ ਦੇ ਪਿੰਡ ਸੁਰਖਾ ਦੇ ਮੁਨੀਤ ਉਰਫ ਕੁੱਕੂ ਅਤੇ ਉਸ ਦੇ ਭੂਆ ਦੇ ਮੁੰਡੇ ਨਿਊ ਦਸਮੇਸ਼ ਨਗਰ ਦੇ ਦਵਿੰਦਰ ਦੇਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਨੇ ਸਿਰਫ ਫੇਸਬੱਕ ‘ਤੇ ਪਿਸਤੌਲ ਨਾਲ ਫੋਟੋਅਪਲੋਡ ਕਰਨ ਦੇ ਸ਼ੋਕ ਲਈ ਇਕ ਸਾਲ ਪਹਿਲਾਂ ਮੇਰਠ ਤੋਂ ਦੇਸੀ ਪਿਸਤੌਲ ਖਰੀਦਿਆ ਸੀ।
ਅਸਲਾ ਐਕਟ ਤਹਿਤ ਥਾਣਾ-8 ਵਿਚ ਉਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੋਵਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਜਾਵੇਗਾ। ਇਸ ਸਬੰਧ ਵਿਚ ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਰਖੜੀ ਨੂੰ ਲੈ ਕੇ ਸਿਟੀ ਪੁਲਿਸ ਪਹਿਲਾਂ ਹੀ ਕਾਫੀ ਚੌਕਸ ਹੈ। ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਨੀ ਨੰਦਾ ਆਪਣੀ ਟੀਮ ਨਾਲ ਪਠਾਨਕੋਚ ਚੌਕ ਕੋਲ ਰੁਟੀਨ ਵਿਚ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਪੈਦਲ ਆ ਰਹੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ। ਪੁਲਿਸ ਨੇ ਉਨ੍ਹਾਂ ਨੂੰ ਫੜ ਕੇ ਤਲਾਸ਼ੀ ਲਈ ਤਾਂ ਕੁੱਕੂ ਦੇ ਡਬ ‘ਚ ਪਿਸਤੌਲ ਲੱਗਾ ਮਿਲਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁੱਕੂ ਦਾ ਫੁਫੇਰਾ ਭਰਾ ਇਕ ਸਾਲ ਪਹਿਲਾਂ 12 ਹਜ਼ਾਰ ਵਿਚ ਇਹ ਪਿਸਤੌਲ ਮੇਰਠ ਤੋਂਲੈ ਕੇ ਆਇਆ ਸੀ।