ludhiana shop owners robbery: ਲੁਧਿਆਣਾ ‘ਚ ਚੋਰੀਆਂ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਇੱਥੇ ਦੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਜਿੱਥੇ 1 ਲੱਖ 70 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਦੁਕਾਨ ਮਾਲਕ ਹਰਵਿੰਦਰ ਨੇ ਦੱਸਿਆ ਹੈ ਕਿ ਸ਼ਹਿਰ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਰੋਡ ‘ਤੇ ਉਸ ਦੀ ਕਰਿਆਨੇ ਦੀ ਦੁਕਾਨ ਹੈ, ਜਿਸ ਦੇ ਉਪਰ ਉਸ ਦੀ ਰਿਹਾਇਸ਼ ਬਣੀ ਹੋਈ ਹੈ। ਬੀਤੀ ਰਾਤ ਭਾਵ ਸ਼ਨੀਵਾਰ ਨੂੰ ਜਦੋਂ ਦੁਕਾਨਦਾਰ ਹਰਵਿੰਦਰ ਸਿੰਘ ਤਾਲੇ ਲਾ ਕੇ ਦੁਕਾਨ ਦੀ ਛੱਤ ਤੇ ਬਣੀ ਰਿਹਾਇਸ਼ ‘ਚ ਚਲਾ ਗਿਆ ਪਰ ਜਦੋਂ ਸਵਰੇ ਨੂੰ ਉਸ ਨੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ ਅਤੇ ਅੰਦਰ ਪਏ 1 ਲੱਖ 70 ਹਜ਼ਾਰ ਰੁਪਏ ਗਾਇਬ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਰਾਂ ਨੇ ਸਿਰਫ ਪੈਸੇ ਹੀ ਲੈ ਕੇ ਗਏ ਹਨ ਪਰ ਕੋਈ ਸਮਾਨ ਨਹੀਂ ਚੋਰੀ ਕੀਤਾ। ਇਸ ਸਬੰਧੀ ਸੀ.ਸੀ.ਟੀ.ਵੀ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।