ludhiana Temples robbery cash: ਲੁਧਿਆਣਾ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਰੱਬ ਦੇ ਘਰਾਂ ਨੂੰ ਵੀ ਨਹੀਂ ਬਖਸ਼ਿਆ ਹੈ। ਜਾਣਕਾਰੀ ਮੁਤਾਬਕ ਹੁਣ ਇੱਥੋ ਦੇ ਕੈਲਾਸ਼ ਪੁਲਿਸ ਚੌਕੀ ਦੇ ਨੇੜੇ ਸਥਿਤ ਸ਼ਨੀ ਦੇਵ ਮੰਦਰ ‘ਚ ਚੋਰਾਂ ਨੇ ਗੋਲਕ ਤੋੜ ਨਗਦੀ ਲੁੱਟ ਕੇ ਫਰਾਰ ਹੋ ਗਏ ਹਨ। ਇਸ ਘਟਨਾ ਦਾ ਉਦੋ ਪਤਾ ਲੱਗਿਆ ਜਦੋਂ ਪੁਜਾਰੀ ਸਵੇਰਸਾਰ ਮੰਦਰ ਪੁੱਜਿਆ ਪਰ ਮੰਦਰ ਦੇ ਅੰਦਰ ਲਾਈਟ ਜਗ ਰਹੀ ਸੀ ਅਤੇ ਗੋਲਕ ਟੁੱਟੀ ਹੋਈ ਸੀ ਅਤੇ ਚੜਾਵੇ ਦੀ ਮਾਇਆ ਗਾਇਬ ਸੀ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਗੋਲਕ ‘ਚੋਂ ਕਿੰਨੀ ਮਾਇਆ ਚੋਰੀ ਹੋਈ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ।
ਮੰਦਰ ਦੇ ਪੁਜਾਰੀ ਨੇ ਦੱਸਿਆ ਹੈ ਕਿ ਇਹ ਪਹਿਲੀ ਚੋਰੀ ਨਹੀਂ ਹੈ। ਇਸ ਤੋਂ 2 ਸਾਲ ਪਹਿਲਾਂ ਵੀ ਮੰਦਰ ‘ਚ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦਾ ਕੁਝ ਨਹੀਂ ਪਤਾ ਲੱਗਿਆ ਸੀ। ਸਵਾਲਾਂ ਦੇ ਘੇਰੇ ‘ਚ ਫਸੇ ਪ੍ਰਸ਼ਾਸਨ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ‘ਚ ਨਾਕਾਮਯਾਬ ਹੋ ਰਿਹਾ ਹੈ ਅਤੇ ਲੁਧਿਆਣਾ ਸ਼ਹਿਰ ਚੋਰਾਂ ਦਾ ਅੱਡਾ ਬਣਦਾ ਨਜ਼ਰ ਆ ਰਿਹਾ ਹੈ।