ludhiana accident in mandi gobindgarh three injured: ਗੁਜਰੀ ਨੈਸ਼ਨਲ ਹਾਈਵੇ ਸਰਵਿਸ ਰੋਡ ਨੇੜੇ ਬਿਧੀ ਚੰਦ ਕਾਲੋਨੀ ਦੇ ਕੋਲ ਇੱਕ ਲੋਹੇ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਇੱਕ ਫੈਕਟਰੀ ਦੀ ਕੰਧ ਤੋੜ ਕੇ ਅੰਦਰ ਵੜ ਗਿਆ।ਹਾਦਸੇ ‘ਚ ਟਰੱਕ ਚਾਲਕ ਦੀ ਲੱਤ ਟੁੱਟ ਗਈ।ਟਰੱਕ ਦਾ ਕਲੀਨਰ ਅਤੇ ਫੈਕਟਰੀ ਦਾ ਚਪੜਾਸੀ ਗੰਭੀਰ ਜ਼ਖਮੀ ਹੋ ਗਿਆ।
ਦੋਵਾਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਹਸਪਤਾਲ ‘ਚ ਜ਼ਖਮੀ ਨੇ ਦੱਸਿਆ ਕਿ ਉਹ ਕਲਕੱਤਾ ਤੋਂ ਲੋਹਾ ਜਲੰਧਰ ਲੈ ਕੇ ਜਾ ਰਿਹਾ ਸੀ। ਉਕਤ ਜਗ੍ਹਾ ‘ਤੇ ਹੀ ਪਹਿਲਾਂ ਹੀ ਇੱਕ ਹੋਰ ਟਰੱਕ ਖੜੇ ਹੋਣ ਕਾਰਨ ਉਸ ਦੀ ਟੱਕਰ ਹੋ ਗਈ।ਟੱਕਰ ਤੋਂ ਬਚਾਅ ਲਈ ਉਸਨੇ ਕੱਟ ਮਾਰਿਆ ਤਾਂ ਟਰੱਕ ਬੇਕਾਬੂ ਹੋ ਗਿਆ ਅਤੇ ਫੈਕਟਰੀ ਦੀ ਕੰਧ ‘ਚ ਵੱਜਿਆ।ਜਿਸ ਕਰਕੇ ਉਹ ਅਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਏ।ਮੰਡੀ ਗੋਬਿੰਦਗੜ ਪੁਲਸ ਨੇ ਦੋਵਾਂ ਟਰੱਕਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ‘ਚ ਜੁੱਟ ਗਈ ਹੈ।ਮਾਮਲੇ ਦੀ ਜਾਂਚ ਏ.ਐੱਸ. ਆਈ. ਗੁਰਭੇਜ ਸਿੰਘ ਕਰ ਰਹੇ ਹਨ।ਉਕਤ ਜ਼ਖਮੀ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਕਲੀਨਰ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਪਿੰਡ ਆਲਮਪੁਰ ਭਾਖਾ ਜ਼ਿਲਾ ਜਲੰਧਰ ਵਜੋਂ ਹੋਈ ਹੈ।