sushant sister meetu emotional note:ਸੁਸ਼ਾਂਤ ਸਿੰਘ ਰਾਜਪੂਤ ਦੇ ਦੁਨੀਆ ਛੱਡ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਭੈਣਾਂ ਟੁੱਟ ਗਈਆਂ ਹਨ। ਉਹ ਅਕਸਰ ਆਪਣੇ ਭਰਾ ਦੀ ਯਾਦ ਵਿੱਚ ਇਮੋਸ਼ਨਲ ਪੋਸਟ ਲਿਖਦੀ ਹੈ।ਇਸ ਸਾਲ ਸੁਸ਼ਾਂਤ ਦੀਆਂ ਭੈਣਾਂ ਆਪਣੇ ਭਰਾ ਨੂੰ ਰੱਖੜੀ ਵੀ ਨਹੀਂ ਬੰਨ ਸਕੀਆਂ।ਰੱਖੜੀ ਦੇ ਦਿਨ ਸੁਸ਼ਾਂਤ ਦੀ ਭੈਣ ਮੀਤੂ ਸਿੰਘ ਨੇ ਭਰਾ ਦੇ ਲਈ ਇਮੋਸ਼ਨਲ ਪੋਸਟ ਲਿਖਿਆ।
ਮੀਤੂ ਸਿੰਘ ਨੇ ਸੁਸਾਂਤ ਨਾਲ ਪੁਰਾਣੀ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ। ਤਸਵੀਰ ਦੇਖ ਕੇ ਪਤਾ ਚਲਦਾ ਹੈ ਕਿ ਇਹ ਤਸਵੀਰ ਰੱਖੜੀ ਦੇ ਦਿਨ ਹੀ ਕਲਿੱਕ ਕੀਤੀ ਗਈ ਹੈ।ਕੈਪਸ਼ਨ ਵਿੱਚ ਨੀਤੂ ਸਿੰਘ ਨੇ ਲਿਖਿਆ ‘ਭਰਾ, ਅਜੇ ਤੱਕ ਅਸੀਂ ਸਦਮੇ ਵਿੱਚ ਹਾਂ ਅਤੇ ਇਸ ਗੱਲ ਤੇ ਭਰੋਸਾ ਨਹੀਂ ਕਰ ਪਾ ਰਹੇ ਹਾਂ ਕਿ ਤੂੰ ਫਿਜੀਕਲੀ ਸਾਡੇ ਨਾਲ ਨਹੀਂ ਹੈ, ਤੇਰੇ ਜਾਣ ਤੋਂ ਬਾਅਦ ਨਾ ਭੁੱਲਣ ਵਾਲਾ ਦਰਦ ਅਤੇ ਖਾਲੀਪਨ ਹੋਇਆ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।ਮੇਰੇ ਭਰਾ, ਮੇਰੀ ਜਾਨ, ਅਜੇ ਤੱਕ ਮੈਂ ਤੈਨੂੰ ਗੁਡਬਾਏ ਨਹੀਂ ਕਹਿ ਪਾ ਰਹੀ ਹਾਂ , ਮੈਂ ਆਪਣੇ ਪਵਿਤਰ ਰਿਸ਼ਤੇ ਨੂੰ ਆਪਣੇ ਹਮੇਸ਼ਾ ਦਿਲ ਵਿੱਚ ਰੱਖਾਂਗੀ ਅਤੇ ਹਮੇਸ਼ਾ ਦੇ ਲਈ ਇਸ ਨੂੰ ਜਿੰਦਾ ਰੱਖਾਂਗੀ।
ਮੀਤੂ ਸਿੰਘ ਨੇ ਇਹ ਪੋਸਟ ਨੂੰ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਨੇ ਆਪਣੇ ਇੰਸਟਾ ਅਕਾਊਂਟ ਤੋਂ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ਮੇਰੀ ਰੂਬੀ ਸੀ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ , ਸਾਡੀ ਸਭ ਤੋਂ ਦਲੇਰ ਭੈਣ, ਸੁਸ਼ਾਂਤ ਹਮੇਸ਼ਾ ਹਮੇਸ਼ਾ ਨਾਲ ਰਹੇਗਾ , ਅਸੀਂ ਉਸ ਨੂੰ ਹਮੇਸ਼ਾ ਹੀ ਪਿਆਰ ਕਰਦੇ ਰਹਾਂਗੇ। ਦੱਸ ਦੇਈਏ ਕਿ ਸੁਸ਼ਾਂਤ ਦੀਆਂ ਸਾਰੀਆਂ ਭੈਣਾਂ ਭਾਵੁਕ ਸਨ। ਅਦਾਕਾਰ ਦੀ ਭੈਣ ਨੇ ਰੱਖੜੀ ਤੇ ਭਰਾ ਦੇ ਲਈ ਭਾਵੁਕ ਪੋਸਟ ਸ਼ੇਅਰ ਕੀਤਾ ਸੀ।ਉਨ੍ਹਾਂ ਦਾ ਨੋਟ ਕਾਫੀ ਭਾਵੁਕ ਕਰ ਦੇਣ ਵਾਲਾ ਸੀ।ਲਿਖਿਆ ਸੀ ‘ ਗੁਲਸ਼ਨ ਮੇਰਾ ਬੱਚਨਾ, ਅੱਜ ਮੇਰਾ ਦਿਨ ਹੈ ਅੱਜ ਤੇਰਾ ਦਿਨ , ਅੱਜ ਰੱਖੜੀ ਹੈ।ਅੱਜ ਤੁੂੰ ਨਹੀਂ ਹੈ ਤੇਰੀ ਆਰਤੀ ਉਤਾਰ ਸਕਾਂ , ੳੇੁਹ ਮੱਥਾ ਨਹੀਂ ਚੁੰਮ ਸਕਾਂ ਉਹ ਮੁੰਹ ਨਹੀਂ ਮੀਠਾ ਕਰ ਸਕਾਂ, ਉਹ ਭਰਾ ਨਹੀਂ ਜਿਸ ਨੂੰ ਗੱਲ ਲਾ ਸਕਾਂ।