3 police officers : ਕੋਰੋਨਾ ਦਾ ਕਹਿਰ ਆਏ ਦਿਨ ਸੂਬੇ ਵਿਚ ਵਧਦਾ ਜਾ ਰਿਹਾ ਹੈ। ਰੋਜ਼ਾਨਾ ਹਰੇਕ ਜਿਲ੍ਹੇ ਵਿਚ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਜਿਲ੍ਹਾ ਕਪੂਰਥਲਾ ਵਿਖੇ 12 ਪਾਜੀਟਿਵ ਕੇਸ ਸਮੇਤ 3 ਪੁਲਿਸ ਅਧਿਕਾਰੀ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ। ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਵਿਚ ਡੀ. ਐੱਸ. ਪੀ. ਸਬ ਡਵੀਜ਼ਨ ਕਪੂਰਥਲਾ, ਐੱਸ.ਐੱਚ. ਓ. ਢਿੱਲਵਾਂ ਤੇ ਇਕ ASI ਸ਼ਾਮਲ ਹੈ। ਇਨ੍ਹਾਂ ਪੁਲਿਸ ਅਧਿਕਾਰੀਆਂ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ DSP ਕਪੂਰਥਲਾ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਦੀ ਵਧਦੀ ਚੇਨ ਨੂੰ ਕੰਟਰੋਲ ਕੀਤਾ ਜਾ ਸਕੇ।
ਮੰਗਲਵਾਰ ਨੂੰ ਜਿਹੜੇ 12 ਕੋਰੋਨਾ ਪਾਜੀਟਿਵ ਕੇਸ ਕਪੂਰਥਲਾ ਤੋਂ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ 6 ਕਪੂਰਥਲਾ ਦੇ, 3ਫਗਵਾੜਾ ਦੇ, 2 ਢਿੱਲਵਾਂ ਦੇ ਤੇ 1 ਭੁਲੱਥ ਦਾ ਕੇਸ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ.ਜਸਮੀਤ ਕੌਰ ਬਾਵਾ ਨੇ ਦਿੱਤੀ। ਨਾਲ ਹੀ ਲੋਕਾਂ ਨੂੰ ਹਦਾਇਤ ਦਿੱਤੀਆਂ ਗਈਆਂ ਕਿ ਸਿਰਫ ਉਹ ਮਾਸਕ ਪਹਿਨ ਕੇ ਹੀ ਘਰਾਂ ਤੋਂ ਬਾਹਰ ਨਿਕਲਣ ਤੇ ਪ੍ਰਸ਼ਾਸਨ ਵਲੋਂ ਦਿੱਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਦਫਤਰਾਂ ‘ਚੋਂ ਵੀ 42 ਲੋਕਾਂ ਦੇ ਸੈਂਪਲ ਲਏ ਗਏ ਤੇ ਕੰਪਲੈਕਸ ਨੂੰ ਸੈਨੇਟਾਈਜ ਵੀ ਕੀਤਾ ਗਿਆ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਕਲ ਕੋਰੋਨਾਵਾਇਰਸ ਦੇ 488 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19015 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 20 ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 462 ਹੋ ਗਈ ਹੈ। ਮੰਗਲਵਾਰ ਨੂੰ 448 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਰੀਜ਼ 222 ਸਾਹਮਣੇ ਆਏ ਹਨ।609 ਮਰੀਜ਼ ਸਿਹਤਯਾਬ ਹੋਏ ਹਨ।ਸੂਬੇ ‘ਚ ਕੁੱਲ 611609 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 19015 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 12491 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 6062 ਲੋਕ ਐਕਟਿਵ ਮਰੀਜ਼ ਹਨ।