Bishop Mulakkal plea for acquittal : ਨਨ ਨਾਲ ਰੇਪ ਕੇਸ ਵਿਚ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਵੱਲੋਂ ਸੁਪਰੀਮ ਕੋਰਟ ਵਿਚ ਦੋਸ਼ ਮੁਕਤ ਕਰਨ ਦੀ ਦਾਇਰ ਪਟੀਸ਼ਨ ਨੂੰ ਅਦਾਲਤ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ। ਚੀਫ ਜਸਟਿਸ ਐਸ. ਏ. ਬੋਬੜੇ, ਜੱਜ ਏ. ਐਸ. ਬੋਪੰਨਾ ਅਤੇ ਜੱਜ ਵੀ. ਰਾਮਾ ਸੁਬਰਾਮਣੀਅਮ ਦੀ ਬੈਂਚ ਨੇ ਬਿਸ਼ਪ ਦੇ ਵਕੀਲ ਨੂੰ ਕਿਹਾ ਕਿ ਅਦਾਲਤ ਇਸ ਮਾਮਲੇ ਦੇ ਗੁਣ-ਦੋਸ਼ ‘ਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਹੈ ਪਰ ਦੋਸ਼ ਮੁਕਤ ਕਰਨ ਦੇ ਮੁੱਦੇ ‘ਤੇ ਹੀ ਪਟੀਸ਼ਨ ਖਾਰਿਜ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੁਲੱਕਲ ਨੇ ਕੇਰਲ ਹਾਈਕੋਰਟ ਦੇ ਹੁਕਮਾਂ ਨੂੰ ਚਣੌਤੀ ਦਿੰਦੇ ਹੋਏ 7 ਜੁਲਾਈ ਨੂੰ ਇਸ ਮਾਮਲੇ ਵਿਚ ਦੋਸ਼ ਮੁਕਤ ਕਰਨ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਬਿਸ਼ਪ ਨੂੰ ਬਲਾਤਕਾਰ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਬਿਸ਼ਪ ਵਿਰੁੱਧ ਕੇਰਲ ‘ਚ ਡਾਇਓਸਿਸ ਦੀ ਨਨ ਨੇ ਜੂਨ 2018 ‘ਚ ਸ਼ਿਕਾਇਤ ਕੀਤੀ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸਿ ਕੀ ਬਿਸ਼ਪ ਨੇ 2014 ਤੋਂ 2106 ਦੌਰਾਨ ਉਸ ਦਾ ਯੌਨ ਸ਼ੋਸ਼ਣ ਕੀਤਾ। ਇਸੇ ਆਧਾਰ ‘ਤੇ ਕੱਟਾਯਮ ਜ਼ਿਲ੍ਹੇ ਵਿਚ ਬਿਸ਼ਪ ਮੁਲੱਕਲ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬਿਸ਼ਪ ‘ਤੇ ਨਨ ਨੂੰ ਰੋਕਣ, ਬਲਾਤ ਕਰਨ, ਗੈਰ-ਕੁਦਰਤੀ ਸ਼ੋਸ਼ਣ ਕਰਨ ਅਤੇ ਧਮਕਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ।