Police register leaflet : ਭਿਖੀਵਿੰਡ ਦੇ ਨੇੜਲੇ ਪਿੰਡ ਧੁੰਨ ਵਿਖੇ ਉਸ ਸਮੇਂ ਲੋਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਜਦੋਂ ਇਕ ਵਿਅਕਤੀ ਮੀਟ ਬਣਾ ਰਿਹਾ ਸੀ। ਇਹ ਵਿਅਕਤੀ ਕੋਈ ਆਮ ਨਹੀਂ ਸਗੋਂ ਗੁਰਦੁਆਰੇ ਦਾ ਗ੍ਰੰਥੀ ਹੈ, ਜੋ ਕਿ ਮੀਟ ਬਣਾਉਂਦੇ ਹੋਏ ਕਾਬੂ ਕੀਤਾ ਗਿਆ ਹੈ। ਇਸ ਗ੍ਰੰਥੀ ਵਲੋਂ ਮਰਿਆਦਾ ਨੂੰ ਭੰਗ ਕਰਕੇ ਅਜਿਹਾ ਕੰਮ ਕੀਤਾ ਗਿਆ। ਇਸੇ ਲਈ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਵੀਡੀਓ ‘ਤੇ ਵਾਇਰਲ ਕੀਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪੁੱਜੀ ਅਤੇ ਦੋਸ਼ੀ ਗ੍ਰੰਥੀ ‘ਤੇ ਪਰਚਾ ਦਰਜ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਦੇਖੋ ਕਿਸ ਤਰ੍ਹਾਂ ਗ੍ਰੰਥੀ ਵਲੋਂ ਮੀਟ ਬਣਾਇਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਖੁਦ ਗ੍ਰੰਥੀ ਜੇਕਰ ਅਜਿਹੀ ਹਰਕਤ ਕਰਨਗੇ ਤਾਂ ਦੂਜੇ ਲੋਕਾਂ ਨੂੰ ਉਹ ਕੀ ਸਿੱਖਿਆ ਦੇਣਗੇ।
ਲੋਕਾਂ ਦਾ ਕਹਿਣਾ ਹੈ ਕਿ ਗ੍ਰੰਥੀ ਵਲੋਂ ਬਹੁਤ ਹੀ ਸ਼ਰਮਨਾਕ ਹਰਕਤ ਕੀਤੀ ਗਈ ਹੈ ਜਿਸ ਦਾ ਪਿੰਡ ਦੇ ਲੋਕਾਂ ਵਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰੰਥੀ ਦੇ ਇਸ ਕੰਮ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਪੁਲਿਸ ਨੂੰ ਜਾਂਚ ਤੋਂ ਬਾਅਦ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ।