Marriage commits suicide : 8 ਮਹੀਨੇ ਪਹਿਲਾ ਮੁੰਬਈ ਤੋਂ ਕਪੂਰਥਲਾ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਦੇ ਆਤਮਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਕਪੂਰਥਲਾ ਦੇ ਥਾਣਾ ਬੇਗੋਵਾਲ ਵਿੱਚ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ ਜਦਕਿ ਮੁੰਬਈ ਤੋ ਆਇਆ ਪੇਕੇ ਪਰਿਵਾਰ ਹੱਤਿਆ ਦਾ ਦੋਸ਼ ਲਗਾ ਰਿਹਾ ਹੈ। ਦਰਅਸਲ ਫੇਸਬੁੱਕ ਤੋਂ ਸ਼ੁਰੂ ਹੋਇਆ ਪਿਆਰ ਅਦਾਲਤ ਵਿੱਚ ਵਿਆਹ ਜ਼ਰੀਏ ਪ੍ਰਵਾਨ ਚੜ੍ਹਨ ਤੋ ਬਾਅਦ ਹੁਣ ਲੜਕੀ ਦੀ ਮੌਤ ਨਾਲ ਉਸਦਾ ਅੰਤ ਹੋ ਗਿਆ। ਮੁੰਬਈ ਦੀ ਦੀਪਮਾਲਾ ਨੂੰ ਕਪੂਰਥਲਾ ਦੇ ਪਿੰਡ ਹਬੀਬਵਾਲਾ ਦੇ ਬਲਵਿੰਦਰ ਸਿੰਘ ਨਾਲ ਫੇਸਬੁੱਕ ਤੇ ਪਿਆਰ ਹੋ ਗਿਆ ਸੀ ਤੇ ਦੋਵਾਂ ਦਾ ਪਿਆਰ ਇਨ੍ਹਾਂ ਨੂੰ ਵਿਆਹ ਤੱਕ ਲੈ ਆਇਆ। ਦੀਪਮਾਲਾ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਦੀਪਮਾਲਾ ਨੇ ਮੁੰਬਈ ਤੋ ਭੱਜ ਕੇ ਚੰਡੀਗੜ੍ਹ ਵਿੱਚ ਆ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਤੇ ਕਪੂਰਥਲਾ ਵਿੱਚ ਸੁਹਰੇ ਘਰ ਰਹਿਣ ਲੱਗੀ।
ਮਿਲੀ ਜਾਣਕਾਰੀ ਮੁਤਾਬਕ ਦੀਪਮਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾ ਤਾ ਸਭ ਕੁਝ ਠੀਕ ਸੀ ਪਰ ਲੌਕਡਾਊਨ ਦੌਰਾਨ ਇਨ੍ਹਾਂ ਵਿੱਚ ਕੁਝ ਸਮੱਸਿਆ ਰਹਿਣ ਲੱਗੀ। ਦੀਪਮਾਲਾ ਦੇ ਭਰਾ ਨੇ ਇੱਕ ਆਡਿੳ ਜੋ ਉਸ ਦੀ ਤੇ ਦੀਪਮਾਲਾ ਦੀ ਹੈ ਦਿੰਦਿਆਂ ਦੋਸ਼ ਲਗਾਇਆ ਕਿ ਦੀਪਮਾਲਾ ਹੁਣ ਇੰਨੀ ਪ੍ਰੇਸ਼ਾਨ ਹੋ ਚੁੱਕੀ ਸੀ ਕਿ ਉਹ ਫ਼ੋਨ ਤੇ ਕਹਿਣ ਲੱਗ ਪਈ ਸੀ ਕਿ ਪਰਿਵਾਰ ਦੀ ਮਰਜ਼ੀ ਖਿਲ਼ਾਫ ਵਿਆਹ ਕਰਵਾਉਣ ਦੀ ਸਜ਼ਾ ਰੱਬ ਉਸ ਨੂੰ ਦੇ ਰਿਹਾ ਹੈ। ਦੀਪਮਾਲਾ ਦੇ ਭਰਾ ਮੁਤਾਬਕ ਉਸਦਾ ਪਤੀ ਤੇ ਸ਼ੁਹਰੇ ਪਰਿਵਾਰ ਦੀਪਮਾਲਾ ਨੂੰ ਪ੍ਰੇਸ਼ਾਨ ਕਰਦੇ ਸਨ ਤੇ ਜੇਕਰ ਉਹ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾ ਉਹ ਫ਼ੋਨ ਤੇ ਉਨ੍ਹਾਂ ਨਾਲ ਵੀ ਗਲਤ ਵਿਵਹਾਰ ਕਰਦੇ।
ਪਰਿਵਾਰ ਮੁਤਾਬਕ ਬੀਤੀ ਦਿਨੀਂ ਉਨ੍ਹਾਂ ਨੂੰ ਪੁਲਿਸ ਥਾਣੇ ਤੋਂ ਦੀਪ ਮਾਲਾ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਫੋਨ ਆਇਆ ਉਨ੍ਹਾਂ ਤੁਰੰਤ ਫਲਾਇਟ ਲੈ ਇਥੇ ਪਹੁੰਚੇ ਪਰ ਦੀਪਮਾਲਾ ਦੇ ਮੱਥੇ ਤੇ ਸੱਟ ਕਾਰਨ ਉਨ੍ਹਾਂ ਨੂੰ ਉਸ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ। ਦੂਜੇ ਪਾਸੇ ਪੁਲਿਸ ਨੇ ਕਪੂਰਥਲਾ ਦੇ ਥਾਣਾ ਬੇਗੋਵਾਲ ਵਿੱਚ ਆਤਮ ਹੱਤਿਆ ਦੇ ਮਿਲੇ ਪੱਤਰ ਮੁਤਾਬਕ ਫ਼ਿਲਹਾਲ 174 ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟ-ਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।