sachin pilot meets cm ashok gehlot: ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਨਾਰਾਜ਼ਗੀ ਖਤਮ ਹੋ ਗਈ ਹੈ। ਸਚਿਨ ਪਾਇਲਟ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਸੀ.ਐਮ. ਗਹਿਲੋਤ ਦੀ ਰਿਹਾਇਸ਼ ‘ਤੇ ਪਹੁੰਚੇ ਹਨ। ਪਾਰਟੀ ਵਿੱਚ ਵਾਪਸੀ ਤੋਂ ਬਾਅਦ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਦੋਵੇਂ ਨੇਤਾ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਅਤੇ ਸਚਿਨ ਪਾਇਲਟ ਅਸ਼ੋਕ ਗਹਿਲੋਤ ਦੇ ਨਾਲ ਬੈਠੇ ਹੋਏ ਦੇਖੇ ਗਏ ਹਨ। ਦੋਵੇਂ ਨੇਤਾਵਾਂ ਨੇ ਆਪਣੇ ਚਿਹਰੇ ‘ਤੇ ਮਾਸਕ ਵੀ ਪਾਇਆ ਹੋਇਆ ਸੀ। ਵਿਧਾਇਕ ਜੈਪੁਰ ਦੇ ਹੋਟਲ ਤੋਂ ਬੱਸ ਵਿੱਚ ਸਵਾਰ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਪਹੁੰਚੇ ਹਨ। ਰਾਜਸਥਾਨ ਵਿੱਚ ਕੱਲ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।
ਤਸਵੀਰ ਵਿੱਚ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਵੀ ਦਿਖਾਈ ਦੇ ਰਹੇ ਹਨ। ਰਾਜਸਥਾਨ ਵਿਧਾਨ ਸਭਾ ਸੈਸ਼ਨ ਭਲਕੇ ਸ਼ੁਰੂ ਹੋਣ ਜਾ ਰਿਹਾ ਹੈ। ਭਾਜਪਾ ਪਹਿਲਾਂ ਹੀ ਘੋਸ਼ਣਾ ਕਰ ਚੁੱਕੀ ਹੈ ਕਿ ਉਹ ਅਸ਼ੋਕ ਗਹਿਲੋਤ ਦੀ ਸਰਕਾਰ ਖ਼ਿਲਾਫ਼ ਵਿਸ਼ਵਾਸ-ਪ੍ਰਸਤਾਵ ਲਿਆਏਗੀ। ਵੀਰਵਾਰ ਨੂੰ ਹੋਈ ਵਿਧਾਨ ਸਭਾ ਪਾਰਟੀ ਦੀ ਇੱਕ ਬੈਠਕ ਵਿੱਚ, ਭਾਜਪਾ ਨੇ ਇਹ ਫੈਸਲਾ ਲਿਆ ਹੈ। ਭਾਜਪਾ ਦਾ ਦਾਅਵਾ ਹੈ ਕਿ ਕਾਂਗਰਸ ਕੋਲ ਪੂਰੇ ਨੰਬਰ ਨਹੀਂ ਹਨ।