Walnut milk benefits: ਸਾਡੇ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਤੇ ਹੀ ਸਾਡੀ ਸਿਹਤ ਨਿਰਭਰ ਕਰਦੀ ਹੈ। ਸਹੀ ਅਤੇ ਪੌਸ਼ਟਿਕ ਚੀਜ਼ਾਂ ਨਾ ਲੈਣ ਨਾਲ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ‘ਚ ਸਰੀਰ ਨੂੰ ਸਾਰੇ ਉਚਿਤ ਤੱਤ ਸਹੀ ਮਾਤਰਾ ਵਿੱਚ ਮਿਲਣੇ ਬਹੁਤ ਮਹੱਤਵਪੂਰਨ ਹੁੰਦੇ ਹਨ। ਅਜਿਹੇ ‘ਚ ਇਹ ਜ਼ਰੂਰੀ ਤੱਤ ਸਾਨੂੰ ਵੱਖੋ-ਵੱਖਰੀਆਂ ਚੀਜ਼ਾਂ ਦੇ ਸੇਵਨ ਨਾਲ ਮਿਲਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਡ੍ਰਾਈ ਫਰੂਟਸ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਸਾਰੇ ਜ਼ਰੂਰੀ ਤੱਤ ਭਾਰੀ ਮਾਤਰਾ ‘ਚ ਮਿਲਦੇ ਹਨ। ਅਜਿਹੇ ‘ਚ ਇਨ੍ਹਾਂ ‘ਚੋਂ ਅਖਰੋਟ ਦਾ ਸੇਵਨ ਸਿਹਤਮੰਦ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਸਹੀ ਤੱਤ ਵੀ ਮਿਲਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਡਰਿੰਕ ਨੂੰ ਪੀਣ ਦੇ ਹੋਰ ਫਾਇਦਿਆਂ ਬਾਰੇ…
ਅਖਰੋਟ ਵਾਲਾ ਦੁੱਧ ਬਣਾਉਣ ਦੀ ਰੈਸਿਪੀ
ਸਮੱਗਰੀ
- ਅਖਰੋਟ – 2 (ਰਾਤਭਰ ਭਿੱਜੇ ਹੋਏ)
- ਦੁੱਧ – 1 ਗਲਾਸ
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਅਖਰੋਟ ਨੂੰ ਮਿਕਸੀ ‘ਚ ਪੀਸ ਲਓ।
- ਹੁਣ ਇਕ ਪੈਨ ‘ਚ ਦੁੱਧ ਅਤੇ ਅਖਰੋਟ ਦਾ ਪੇਸਟ ਪਾ ਕੇ ਉਬਾਲੋ।
- ਇੱਕ ਉਬਾਲ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
- ਰਾਤ ਨੂੰ ਸੌਣ ਤੋਂ ਪਹਿਲਾਂ ਅਖਰੋਟ ਦੇ ਦੁੱਧ ਦਾ ਸੇਵਨ ਕਰੋ।
ਤਾਂ ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਫਾਇਦਿਆਂ ਬਾਰੇ…
ਸ਼ੂਗਰ ਹੋਣ ਦੇ ਖ਼ਤਰੇ ਨੂੰ ਕਰੇ ਘੱਟ: ਸੁੱਕੇ ਮੇਵੇਆਂ ਨੂੰ ਖਾਣ ਨਾਲ ਸਰੀਰ ਨੂੰ ਤਾਕਤ ਮਿਲਣ ਦੇ ਨਾਲ ਸ਼ੂਗਰ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਇਕ ਅਧਿਐਨ ਦੇ ਅਨੁਸਾਰ ਅਖਰੋਟ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਅਤੇ ਸ਼ੂਗਰ ਹੋਣ ਦੇ ਖਤਰੇ ਤੋਂ ਬਚਾਅ ਲਈ ਅਖਰੋਟ ਅਤੇ ਦੁੱਧ ਦਾ ਇਕੱਠੇ ਸੇਵਨ ਕਰਨਾ ਚਾਹੀਦਾ ਹੈ।
ਯਾਦਦਾਸ਼ਤ ਵਧਾਵੇ: ਅਖਰੋਟ ਅਤੇ ਦੁੱਧ ਵਿਚ ਮੌਜੂਦ ਪੌਸ਼ਟਿਕ ਤੱਤ ਦਿਮਾਗ ਨੂੰ ਵਧੀਆ ਢੰਗ ਨਾਲ ਕੰਮ ਕਰਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਦਿਮਾਗ ਦੇ ਵਧੀਆ ਵਿਕਾਸ ਲਈ ਇਨ੍ਹਾਂ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਹੈ। ਅਜਿਹੇ ‘ਚ ਜੇ ਇਨ੍ਹਾਂ ਦੋਵਾਂ ਨੂੰ ਇਕੱਠੇ ਪੀਤਾ ਜਾਵੇ ਤਾਂ ਇਹ ਡ੍ਰਿੰਕ ਦਿਮਾਗ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਯਾਦ ਸ਼ਕਤੀ ਨੂੰ ਵਧਾਉਣ ਲਈ ਕੰਮ ਕਰਦੀ ਹੈ। ਅਖਰੋਟ ਵਿਚ ਮੌਜੂਦ ਪੌਸ਼ਟਿਕ ਅਤੇ ਚਿਕਿਤਸਕ ਗੁਣ ਕੈਂਸਰ ਹੋਣ ਦੇ ਖਤਰੇ ਨੂੰ ਕਈ ਗੁਣਾ ਘਟਾ ਦਿੰਦੇ ਹਨ। ਅਖਰੋਟ ਨੂੰ ਰੋਜ਼ ਦੁੱਧ ਵਿਚ ਉਬਾਲ ਕੇ ਪੀਣ ਨਾਲ ਸਰੀਰ ਵਿਚ ਵਧ ਰਹੇ ਕੈਂਸਰ ਸੈੱਲਾਂ ਨੂੰ ਖ਼ਤਮ ਹੋਣ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਹੋਣ ਦੇ ਖ਼ਤਰੇ ਤੋਂ ਬਚਾਅ ਹੁੰਦਾ ਹੈ।
ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਰੇ ਘੱਟ: ਅਖਰੋਟ ਵਿਚ ਪਾਇਆ ਗਿਆ ਕਾਰਡੀਓ ਪ੍ਰੋਟੈਕਟਿਵ ਐਕਟੀਵਿਟੀ ਦਿਲ ਦੇ ਆਸ-ਪਾਸ ਇਕ ਸੁਰੱਖਿਆ ਕਵਚ ਬਣਾਉਣ ਦਾ ਕੰਮ ਕਰਦੀ ਹੈ। ਅਜਿਹੇ ‘ਚ ਇਸ ਨਾਲ ਕੋਲੈਸਟ੍ਰੋਲ ਦੇ ਵਧਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਕਾਰਨ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਕਈ ਗੁਣਾ ਘਟ ਜਾਂਦਾ ਹੈ। ਇਸ ਦੇ ਲਈ ਨਿਯਮਿਤ ਤੌਰ ‘ਤੇ ਦੁੱਧ ਦੇ ਨਾਲ ਅਖਰੋਟ ਮਿਲਾ ਕੇ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।
ਐਂਟੀ-ਏਜਿੰਗ ਦੇ ਅਸਰ ਨੂੰ ਕਰੇ ਘੱਟ: ਉਮਰ ਵਧਣ ਦਾ ਅਸਰ ਚਿਹਰੇ ‘ਤੇ ਸਾਫ-ਸਾਫ ਦਿਖਾਈ ਦੇਣ ਲੱਗਦਾ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਸਕਿਨ ਦੀ ਦੇਖਭਾਲ ਲਈ ਵੱਖ ਵੱਖ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਰ ਇਨ੍ਹਾਂ ਸਭ ਦੀ ਬਜਾਏ ਦੁੱਧ ਵਿਚ ਅਖਰੋਟ ਮਿਲਾ ਕੇ ਪੀਣ ਨਾਲ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਨਿਖ਼ਾਰਨ ‘ਚ ਵੀ ਲਾਭਕਾਰੀ ਹੈ। ਅਖਰੋਟ ਵਿਚ ਮੌਜੂਦ ਐਂਟੀ-ਏਜਿੰਗ ਗੁਣਾਂ ਦੇ ਕਾਰਨ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਸਕਿਨ ਦੇ ਡੈੱਡ ਸੈੱਲਜ਼ ਰਿਪੇਅਰ ਹੋਣ ‘ਚ ਮਦਦ ਮਿਲਦੀ ਹੈ। ਨਾਲ ਹੀ ਢਿੱਲੀ ਪਈ ਸਕਿਨ ਵਿਚ ਜਕੜ ਆਉਣ ਕਾਰਨ ਸਕਿਨ ਕਈ ਗੁਣਾ ਜਵਾਨ ਨਜ਼ਰ ਆਉਂਦੀ ਹੈ।