Burglary at NRI’s : ਜਲੰਧਰ ਦੇ ਥਾਣਾ ਬਾਰਾਦਾਰੀ ਖੇਤਰ ‘ਚ ਪੈਂਦੇ ਮਾਸਟਰ ਤਾਰਾ ਸਿੰਘ ਨਗਰ ‘ਚ ਇਕ NRI ਦੇ ਘਰ ਚੋਰ ਨੇ ਵੜ ਕੇ ਪਹਿਲਾਂ ਸ਼ਰਾਬ ਪੀਤੀ ਤੇ ਫਿਰ ਲਗਭਗ 2 ਸੋਨੇ ਦੀਆਂ ਚੂੜੀਆਂ, ਇਕ ਸੋਨੇ ਦੀ ਚੇਨ ਅਤੇ ਕੁਝ ਕੈਨੇਡੀਅਨ ਡਾਲਰ ਤੇ 5 ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਗਿਆ। ਘਟਨਾ ਸ਼ਨੀਵਾਰ ਰਾਤ ਦੀ ਹੈ। ਜਾਂਚ ਦੌਰਾਨ ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਦੇਖਿਆ ਕਿ ਚੋਰ ਘਰ ਦੇ ਅੰਦਰ ਵੜ ਕੇ ਸਾਮਾਨ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ। ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ।
ਐੱਨ. ਆਰ. ਆਈ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ‘ਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਦੇਖਭਾਲ ਘਰ ਦਾ ਨੌਕਰ ਹੀ ਕਰਦਾ ਹੈ। ਐਤਵਾਰ ਨੂੰ ਸਵੇਰੇ ਜਦੋਂ ਉੁਨ੍ਹਾਂ ਦਾ ਨੌਕਰ ਘਰ ਦੀ ਸਫਾਈ ਕਰਨ ਲਈ ਘਰ ਵੜਿਆ ਤਾਂ ਉਸ ਨੇ ਦੇਖਿਆ ਕਿ ਘਰ ਦਾ ਦਰਵਾਜ਼ਾ ਸਾਈਡ ਤੋਂ ਟੁੱਟਿਆ ਹੋਇਆ ਸੀ ਤੇ ਅੰਦਰ ਦਾ ਸਾਰਾ ਸਾਮਾਨ ਬਿਖਰਿਆ ਪਿਆ ਸੀ। ਇਸ ਤੋਂ ਬਾਅਦ ਉਸ ਦੇ ਨੌਕਰ ਨੇ ਮਾਮਲੇ ਦੀ ਜਾਣਕਾਰੀ ਆਪਣੇ ਮਾਲਕ ਨੂੰ ਦਿੱਤੀ ਤੇ ਮਾਲਕਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਭੇਜ ਕੇ ਜਦੋਂ ਘਰ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਦੋਸ਼ੀ ਘਰੋਂ ਕਿਹੜਾ-ਕਿਹੜਾ ਸਾਮਾਨ ਲੈ ਕੇ ਫਰਾਰ ਹੋ ਗਏ ਹਨ।
ਘਟਨਾ ਦੀ ਜਾਣਕਾਰੀ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ। ਕੈਮਰਿਆਂ ‘ਚ ਸਾਫ ਨਜ਼ਰ ਆ ਰਿਹਾ ਸੀ ਕਿ ਰਾਤ 1 ਵਜ ਕੇ 15 ਮਿੰਟ ‘ਤੇ ਇਕ ਚੋਰ ਘਰ ਦੇ ਅੰਦਰ ਵੜਦਾ ਹੈ ਅਤੇ ਬਹੁਤ ਆਸਾਨੀ ਨਾਲ ਸਾਮਾਨ ਲੈ ਕੈ ਉਥੋਂ ਫਰਾਰ ਹੋ ਜਾਂਦਾ ਹੈ। ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕੀਤੀ ਜਾਵੇਗੀ।