ਦਲਵਿੰਦਰ ਸਿੰਘ ਰਛੀਨ, ਰਾਏਕੋਟ— ਰਾਏਕੋਟ ਦੇ ਗਰੇਵਾਲ ਪਰਵਾਰ (ਗੁਰਦੀਪ ਪੈਲੇਸ ਵਾਲੇ) ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨਾਂ ਨੌਜਵਾਨ ਪੁੱਤਰ ਹਰਪਾਲ ਸਿੰਘ ਗਰੇਵਾਲ(35) ਪੁੱਤਰ ਕਰਮਜੀਤ ਸਿੰਘ ਗਰੇਵਾਲ ਕੁੱਕੂ ਬਾਈ ਜੀ ਦੀ ਕੈਲਗਰੀ(ਕੈਨੇਡਾ) ‘ਚ ਅਚਾਨਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਉਨਾਂ ਦੇ ਚਚੇਰੇ ਭਰਾ ਮਨਪ੍ਰੀਤ ਸਿੰਘ ਗਰੇਵਾਲ(ਸੀਨੀਅਰ ਯੂਥ ਅਕਾਲੀ ਆਗੂ ਡੈਮੋਕ੍ਰੇਟਿਕ) ਨੇ ਦੱਸਿਆ ਕਿ ਹਰਪਾਲ ਸਿੰਘ ਦੀ ਮੌਤ ਹੋ ਜਾਣ ਸਬੰਧੀ ਕੈਲਗਰੀ(ਕੈਨੇਡਾ) ਵਿਖੇ ਰਹਿੰਦੇ ਰਿਸਤੇਦਾਰਾਂ ਤੇ ਦੋਸਤਾਂ ਨੇ ਫੋਨ ‘ਤੇ ਜਾਣਕਾਰੀ ਦਿੱਤੀ ਅਤੇ ਉਨਾਂ ਦੱਸਿਆ ਕਿ ਹਰਪਾਲ ਰਾਤ ਨੂੰ ਚੰਗਾ ਭਲਾ ਸੁੱਤਾ ਸੀ ਪ੍ਰੰਤੂ ਸਵੇਰੇ ਉੱਠਿਆ ਨਹੀਂ।
ਉਨਾਂ ਦੱਸਿਆ ਕਿ ਹਰਪਾਲ ਸਿੰਘ 7 ਸਾਲ ਪਹਿਲਾਂ ਰਾਜਵਿੰਦਰ ਕੌਰ ਨਾਲ ਵਿਆਹ ਕਰਵਾ ਕੇ ਕੈਲਗਰੀ(ਕੈਨੇਡਾ) ਗਏ ਸਨ ਅਤੇ ਉਥੇ ਟਰੱਕ ਚਾਲਕ ਵਜੋਂ ਕੰਮ ਕਰਕੇ ਆਪਣੇ ਪਰਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ ਪ੍ਰੰਤੂ ਨਿੱਘੇ ਸੁਭਾਅ ਦੇ ਮਾਲਕ ਹਰਪਾਲ ਸਿੰਘ ਦੀ ਅਚਾਨਕ ਮੌਤ ਹੋ ਜਾਣ ਕਾਰਨ ਜਿਥੇ ਗਰੇਵਾਲ ਪਰਵਾਰ ਨੂੰ ਭਰੀ ਸਦਮਾ ਪੁੱਜਿਆ ਹੈ, ਉਥੇ ਹੀ ਇੱਕ ਨੌਜਵਾਨ ਦੀ ਕੈਨੇਡਾ ਵਿਚ ਅਚਾਨਕ ਮੌਤ ਹੋ ਜਾਣ ਕਾਰਨ ਰਾਏਕੋਟ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।