curfew people Khanna vegetable market: ਪੰਜਾਬ ‘ਚ ਜਿਥੇ ਕੋਰੋਨਾ ਆਪਣੇ ਪੈਰ ਲਗਾਤਾਰ ਪਸਾਰਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਪੂਰਨ ਤੌਰ ‘ਤੇ ਲਾਕਡਾਊਨ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਉੱਥੇ ਹੀ ਖੰਨਾ ਵਿਚ ਇੰਨਾਂ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਲਗਾਤਾਰ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਸਾਫ ਦੇਖਣ ਨੂੰ ਮਿਲੀਆਂ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ ਜੀ.ਟੀ.ਬੀ ਮਾਰਕੀਟ ‘ਚ ਪਾਬੰਦੀ ਦਾ ਬਾਵਜੂਦ ਸਬਜੀ ਮੰਡੀ ਲਗਾਈ ਗਈ, ਜਿੱਥੇ ਦੁਕਾਨਦਾਰਾਂ ਅਤੇ ਲੋਕਾਂ ਵਲੋਂ ਰੱਜ ਕੇ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ। ਇਥੋਂ ਤੱਕ ਆਮ ਲੋਕ ਬਿਨਾਂ ਮਾਸਕ ਤੋਂ ਸਬਜ਼ੀ ਮੰਡੀ ‘ਚ ਘੁੰਮਦੇ ਹੋਏ ਨਜ਼ਰ ਆਏ ਅਤੇ ਜਦੋਂ ਮੀਡੀਆ ਵਲੋਂ ਦੁਕਾਨਦਾਰਾਂ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਦੁਕਾਨਦਾਰ ਮੀਡੀਆ ਨਾਲ ਹੀ ਉਲਝਦੇ ਨਜ਼ਰ ਆਏ।
ਦੱਸਣਯੋਗ ਹੈ ਕਿ ਭਾਵੇਂ ਸੂਬਾ ਸਰਕਾਰ ਵੱਲੋਂ ਮਹਾਮਾਰੀ ਨਾਲ ਨਜਿੱਠਣ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਪਰ ਉੱਥੇ ਹੀ ਲੋਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਆਪਣੀ ਜਾਨ ਜੋਖਿਮ ‘ਚ ਜਾ ਪਾਈ ਜਾ ਰਹੀ ਹੈ ਇਸ ਦੇ ਨਾਲ ਹੋਰ ਲੋਕਾਂ ਲਈ ਮੁਸ਼ਕਿਲਾਂ ਵੀ ਵਧਾਈਆਂ ਜਾ ਰਹੀਆਂ ਹਨ।