bollywood couple marriage postponed coronavirus:ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਨੇ ਪੂਰੀ ਦੁਨੀਆ ਦੀ ਗੱਡੀ ਲੀਹ ਤੋਂ ਲਾਹ ਦਿੱਤੀ ਹੈ।ਸਾਰੇ ਸੰਸਾਰ ਵਿੱਚ ਉੱਥਲ-ਪੁੱਥਲ ਮੱਚੀ ਹੋਈ ਹੈ।ਸਰਕਾਰ ਵੱਲੋਂ ਇਸਨੂੰ ਕਾਬੂ ਵਿੱਚ ਲਿਆਉਣ ਲਈ ਸਖ਼ਤੀ ਨਾਲ ਕਦਮ ਚੁੱਕੇ ਜਾ ਰਹੇ ਹਨ।ਹਰ ਕੋਈ ਇਸ ਤੋਂ ਚਿੰਤਿਤ ਹੈ।ਕੰਮ ਕਾਜ ਅਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਲਈ ਕਾਫੀ ਹਦਾਇਤਾਂ ਜਾਰੀ ਕੀਤੀਆਂ ਗਈਆਂ।ਕਰੋਨਾ ਦੀ ਵਜਹ ਕਾਰਨ ਇਸ ਇਸ ਸਾਲ ਦੀ ਸਭ ਤੋ ਵੱਡਾ ਵਿਆਹ ਮੰਨਿਆ ਜਾ ਰਿਹਾ ਵਿਆਹ ਵੀ ਕੈਂਸਲ ਕਰ ਦਿੱਤਾ ਗਿਆ ਹੈ।
ਇਹ ਵਿਆਹ ਹੈ ਬਾਲੀਵੁੱਡ ਦੇ ਸਟਾਰ ਕਿਡਜ਼ “ਰਣਬੀਰ ਕਪੂਰ ਤੇ ਆਲੀਆ ਭੱਟ” ਦਾ ਇਸ ਸਾਲ ਕਰੋਨਾ ਕਾਰਨ ਇਸ ਵਿਆਹ ਨੂੰ ਅੱਗੇ ਕਰਨ ਦੀਆ ਖਬਰਾਂ ਮੀਡੀਆ ਵਿੱਚ ਆ ਰਹੀਆ ਹਨ।ਦੋਹਾਂ ਪਰਿਵਾਰਾਂ ਵੱਲੋਂ ਵਿਆਹ ਦੀ ਖੁਬ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆ ਸਨ।ਪਰ ਹੁਣ ਖਬਰਸਾਰ ਇਹ ਹੈ ਕਿ ਲਗਭਗ 5 ਮਹੀਨਿਆਂ ਤੋ ਚੱਲੀ ਆ ਰਹੀ ਇਸ ਭਿਆਨਕ ਬਿਮਾਰੀ ਇਸ ਜੋੜੀ ਨੇ ਵਿਆਹ ਦੀ ਤਰੀਕ ਨੂੰ ਅਗਲੇ ਸਾਲ ਤੱਕ ਲਈ ਖਿਸਕਾ ਦਿੱਤਾ ਹੈ।
ਵਿਆਹ ਦੇ ਲਈ ਕਿਊਟ ਹੀਰੋਇਨ ਆਲੀਆ ਭੱਟ ਵੱਲੋਂ ਸੱਭਿਆ ਸਾਂਚੀ ਕੋਲੋ ਲਹਿੰਗਾ ਵੀ ਡਿਜਾਇਨ ਕਰਵਾਉਣ ਲਈ ਦੇ ਦਿੱਤਾ ਗਿਆ ਸੀ।ਪਰ ਹੁਣ ਇਸਨੂੰ ਇੱਕ ਵਾਰ ਹੋਲਡ ਤੇ ਪਾ ਦਿੱਤਾ ਗਿਆ ਹੈ।ਇਸ ਸਾਲ ਵਿਆਹ ਨਾ ਕਰਨ ਦਾ ਇੱਕ ਹੋਰ ਵੀ ਕਾਰਨ ਇਹ ਸਾਹਮਣੇ ਆਇਆ ਹੈ।ਕਿ ਸਾਲ ਦੇ ਅਖੀਰ ਵਿੱਚ ਉਹ ਸ਼ੂਟਿੰਗ ਵਿੱਚ ਕਾਫੀ ਬਿਜ਼ੀ ਹੋਣ ਵਾਲੇ ਹਨ।ਜਿਸ ਕਾਰਨ ਇਸ ਵਿਆਹ ਨੂੰ ਅੱਗੇ ਪਾੳੇੁਣਾ ਪੈ ਰਿਹਾ ਹੈ।ਭੱਟ ਅਤੇ ਕਪੂਰ ਦੇ ਇਹ ਯੰਗ ਕਪਲ ਦੀ ਕਮਿਸਟਰੀ ਵੀ ਬੜੀ ਦਿਲਚਸਪ ਹੈ।ਇਹ ਜੋੜੀ ਕਾਫੀ ਸਮੇਂ ਤੋ ਇੱਕ-ਦੂਜੇ ਨਾਲ ਰਿਲੇਸ਼ਨ ਵਿੱਚ ਹੈ।ਅਤੇ ਹੁਣ ਇਹਨਾਂ ਨੇ ਇਸ ਸਾਲ ਵਿਆਹ ਦਾ ਫੇਸਲਾ ਲਿਆ ਸੀ।ਪਰ ਇਸਨੂੰ ਅੱਜ ਦੇ ਹਾਲਾਤਾਂ ਕਾਰਨ ਡਿਲੇਅ ਕੀਤਾ ਜਾ ਰਿਹਾ ਹੈ।ਰਣਬੀਰ ਅਤੇ ਆਲੀਆ ਦੇ ਰਿਸ਼ਤੇ ਬਾਰੇ ਰਣਬੀਰ ਦੀ ਭੈਣ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਆਪਣੇ ਭਰਾ ਅਤੇ ਆਲੀਆ ਦੇ ਰਿਸ਼ਤੇ ਤੋ ਖੁਸ਼ ਹੈ।ਕਿਉਕਿ ਜਦੋਂ ਉਸਦਾ ਭਰਾ ਖੁਸ਼ ਹੈ।ਤਾਂ ਉਹ ਵੀ ਖੁਸ਼ ਹੈ।ਰਣਬੀਰ ਦੇ ਪਿਤਾ ਵੈਟਰਨ ਅੇੈਕਟਰ ਰਿਸ਼ੀ ਕਪੂਰ ਵੀ ਇਸ ਸਾਲ 30 ਅਪ੍ਰੈਲ ਨੂੰ ਸਵਰਗ ਸੁਧਾਰ ਗਏ ਹਨ।ਜਿਹਨਾਂ ਨੂੰ ਰਣਬੀਰ ਅਕਸਰ ਯਾਦ ਕਰਦੇਂ ਦਿਖਾਈ ਦਿੱਤੇ ਜਾਦੇਂ ਹਨ।