Honey water benefits: ਸ਼ਹਿਦ ਇਕ ਅਜਿਹਾ ਪਦਾਰਥ ਹੈ, ਜੋ ਖਾਣ ‘ਚ ਕਾਫੀ ਮਿੱਠਾ ਅਤੇ ਸੁਆਦੀ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਸ਼ਹਿਦ ਸਰੀਰ ‘ਚ ਦਵਾਈ ਦਾ ਕੰਮ ਕਰਦਾ ਹੈ। ਸ਼ਹਿਦ ਵਿਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਆਇਓਡੀਨ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਹ ਸਾਰੇ ਤੱਤ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ। ਰੋਜ਼ਾਨਾ ਗੁਣਗੁਣੇ ਪਾਣੀ ਵਿਚ 1 ਚਮਚ ਸ਼ਹਿਦ ਪਾ ਕੇ ਖਾਲੀ ਪੇਟ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗੁਣਗੁਣੇ ਪਾਣੀ ਵਿਚ ਸ਼ਹਿਦ ਪਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਜਾਣਕਾਰੀ ਦੇਵਾਂਗੇ।
ਗੁਣਗੁਣੇ ਪਾਣੀ ਵਿਚ ਸ਼ਹਿਦ ਪਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦੇ
ਰੋਜ਼ਾਨਾ ਸ਼ਹਿਦ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਸਰੀਰ ਨੂੰ ਭਰਪੂਰ ਮਾਤਰਾ ‘ਚ ਊਰਜਾ ਪ੍ਰਾਪਤ ਹੁੰਦੀ ਹੈ।
ਸ਼ਹਿਦ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੂੰਹ ਸੰਬੰਧੀ ਪਰੇਸ਼ਾਨੀਆਂ ਨੂੰ ਖਤਮ ਕਰਦੇ ਹਨ।
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਵਾਲਾ ਪਾਣੀ ਪੀਓ। ਇਹ ਪਾਣੀ ਢਿੱਡ ਨੂੰ ਹਾਈਡ੍ਰੇਟ ਕਰਦਾ ਹੈ ਅਤੇ ਸੁੱਕੇ ਮਲ ਨੂੰ ਪਾਣੀ ਵਿਚ ਭਿਉਂ ਦਿੰਦਾ ਹੈ। ਇਸ ਸਮੱਗਰੀ ਨਾਲ ਕਬਜ਼ ਦੀ ਸਮੱਸਿਆ ਨੂੰ ਖ਼ਤਮ ਕਰਨ ਵਿਚ ਮਦਦ ਮਿਲਦੀ ਹੈ।
ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਸ ਜੋੜਾਂ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ।
ਰੋਜ਼ਾਨਾ ਨਿਯਮਿਤ ਰੂਪ ਵਿਚ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਅਜਿਹਾ ਕਰਨ ਨਾਲ ਫੋੜੇ-ਫਿਨਸੀਆਂ ਵੀ ਘੱਟ ਜਾਂਦੀਆਂ ਹਨ।
ਜੇ ਤੁਸੀਂ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਵਾਲਾ ਪਾਣੀ ਪਿਓ। ਇਸ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ।
ਸ਼ਹਿਦ ਸਰੀਰ ਨੂੰ ਹਰ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਬਚਾਉਂਦਾ ਹੈ।
ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦੀ ਹੈ। ਇਸ ਨੂੰ ਨਿਯਮਿਤ ਰੂਪ ‘ਚ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਰੋਜ਼ਾਨਾ ਨਿਯਮਿਤ ਰੂਪ ‘ਚ ਕੋਸੇ ਪਾਣੀ ”ਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਇਸ ‘ਚ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਬੀ.ਪੀ. ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।
ਸ਼ਹਿਦ ‘ਚ ਵਿਟਾਮਿਨ ਸੀ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਊਰਜਾ ਪ੍ਰਦਾਨ ਕਰਦਾ ਹੈ।