The loving couple jumped : ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੋਂਹਠ ਨੇੜੇ ਇਕ ਨੌਜਵਾਨ ਪ੍ਰੇਮੀ ਜੋੜੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਦੋਹਾਂ ਨੇ ਆਪਣੇ ਹੱਥ ਬੰਨ੍ਹੇ ਹੋਏ ਸਨ ਅਤੇ ਲੜਕੀ ਨੇ ਲਾਲ ਚੂੜਾ ਪਾਇਆ ਹੋਇਆ ਸੀ। ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਕੇ ਨਹਿਰ ਵਿਚ ਡੁੱਬ ਗਏ। ਪਰਿਵਾਰਕ ਮੈਂਬਰਾਂ ਵੱਲੋਂ ਦੋਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਮੌਕੇ ਨਹਿਰ ਕੰਢੇ ਖੜ੍ਹ ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ ਅਤੇ ਫਿਰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਣਾ ਦੇ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ 21 ਸਾਲਾ ਸੰਦੀਪ ਸਿੰਘ ਅਤੇ 16 ਸਾਲਾ ਸੁਖਵਿੰਦਰ ਕੌਰ ਦੋਵੇਂ ਗੁਆਂਢੀ ਸਨ। ਇਹ ਦੋਵੇਂ ਬੁੱਧਵਾਰ ਸਵੇਰ ਤੋਂ ਬਿਨਾਂ ਘਰਦਿਆਂ ਨੂੰ ਦੱਸੇ ਕਿਤੇ ਚਲੇ ਗਏ ਸਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਾਲ ਕੀਤੀ ਜਾ ਰਹੀ ਸੀ। ਇਹ ਸਾਰੀ ਘਟਨਾ ਅੱਖੀਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਪ੍ਰੇਮੀ ਜੋੜਾ ਕੁਝ ਦੇਰ ਨਹਿਰ ਦੇ ਕੰਢੇ ਬੈਠਾ ਰਿਹਾ। ਅਤੇ ਫਿਰ ਦੋਹਾਂ ਨੇ ਆਪਣੇ ਹੱਥ ਬੰਨ੍ਹੇ ਅਤੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਦੌਰਾਨ ਰਾਹਗੀਰ ਨੇ ਉਨ੍ਹਾੰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਨਹਿਰ ਵਿਚ ਛਾਲ ਵੀ ਮਾਰੀ ਪਰ ਉਹ ਤੇਜ਼ ਵਹਾਅ ਨਾਲ ਰੁੜ ਕੇ ਡੁੱਬ ਗਏ।
ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਕੁਝ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਨੌਜਵਾਨ ਦਾ ਮੋਟਰਸਾਈਕਲ, ਮੋਬਾਈਲ ਅਤੇ ਕੁਝ ਕੱਪੜੇ ਮਿਲੇ ਹਨ। ਪੁਲਿਸ ਨੇ ਇਹ ਸਾਰਾ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।