A case of : ਜਿਲ੍ਹਾ ਮੋਗਾ ਵਿਖੇ ਇੱਕ ਔਰਤ , ਜੋ ਕਿ 3 ਬੱਚਿਆਂ ਦੀ ਮਾਂ ਹੈ, ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਗੁਆਂਢ ‘ਚ ਰਹਿਣ ਵਾਲਾ ਨੌਜਵਾਨ ਪਿਛਲੇ 2 ਸਾਲ ਤੋਂ ਉਸ ਨਾਲ ਜਬਰ ਜਨਾਹ ਕਰ ਰਿਹਾ ਹੈ ਤੇ ਦੋਸ਼ੀ ਉਕਤ ਔਰਤ ਨੂੰ ਧਮਕੀਆਂ ਦਿੰਦਾ ਹੈ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਬੱਚਿਆਂ ਨੂੰ ਜਾਨੋਂ ਮਾਰ ਦੇਵੇਗਾ। ਮੋਗਾ ਪੁਲਿਸ ਵੱਲੋਂ ਪੀੜਤ ਔਰਤ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 2004 ‘ਚ ਹੋਇਆ ਸੀ ਤੇ ਉਸ ਦਾ ਪਤੀ ਵਿਦੇਸ਼ ‘ਚ ਕੰਮ ਕਰਦਾ ਹੈ। ਸਾਡਾ ਗੁਆਂਢੀ ਮਨਦੀਪ ਸਿੰਘ ਮੇਰੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਮੈਨੂੰ ਫੋਨ ਕਰਨ ਲੱਗਾ ਤੇ ਕਹਿਣ ਲੱਗਾ ਕਿ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਤੇ ਮੇਰੇ ਬੱਚਿਆਂ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਮੇਰੇ ਨਾਲ ਜਬਰ ਜਨਾਹ ਕਰਦਾ ਰਿਹਾ। ਫਿਰ ਉਸ ਨੇ ਮੇਰੀਆਂ ਕੁਝ ਇਤਰਾਜ਼ਯੋਗ ਫੋਟੋਆਂ ਖਿੱਚ ਕੇ ਵਾਇਰਲ ਕਰ ਦਿੱਤੀਆਂ ਤੇ ਮੇਰੇ ਪਤੀ ਨੂੰ ਵਿਦੇਸ਼ ‘ਚ ਭੇਜ ਦਿੱਤੀਆਂ ਜਿਸ ਕਾਰਨ ਹੁਣ ਉਹ ਮੈਨੂੰ ਨਹੀਂ ਰੱਖਣਾ ਚਾਹੁੰਦਾ।
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਵਿਦੇਸ਼ ਤੋਂ ਵਾਪਸ ਆਇਆ ਤਾਂ ਦੋਸ਼ੀ ਉਸ ਨੂੰ ਆਪਣੇ ਨਾਲ ਲੈ ਕੇ ਆ ਗਿਆ ਤੇ ਕਹਿਣ ਲੱਗਾ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਦੇਵਾਂ ਤੇ ਫਿਰ ਅਸੀਂ ਵਿਆਹ ਕਰਵਾ ਲਵਾਂਗੇ। ਸਾਡਾ ਪੰਚਾਇਤੀ ਤੌਰ ‘ਤੇ ਤਲਾਕ ਹੋ ਗਿਆ ਤੇ ਇਸ ਤੋਂ ਬਾਅਦ ਦੋਸ਼ੀ ਮਨਦੀਪ ਨੇ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਮਾਰ ਦੇਵਾਂਗਾ ਜਿਸ ‘ਤੇ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਥਾਣਾ ਮੁਖੀ ਮੋਗਾ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਬੂਤ ਮਿਲਣ ਤੋਂ ਬਾਅਦ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ।