moga youth drowned in river: ਮੋਗਾ: ਜਿਲ੍ਹਾ ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਦੇ ਪਿੰਡ ਮਹਿਰੋ ਦੇ ਨੌਜਵਾਨ ਦੀ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਫ਼ੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਸੈਂਟਰ (ਐੱਸਆਰਸੀ) ਦੇ ਵਿੱਚ ਸਿਖਲਾਈ ਦੌਰਾਨ ਤਲਾਅ ਵਿੱਚ ਡੁੱਬਣ ਨਲ ਮੌਤ ਹੋ ਗਈ। ਪਰਮਿੰਦਰ ਸਿੰਘਪੁੱਤਰ ਗੁਰਸੇਵਕਸ਼ ਸਿੰਘ ਸਿੰਘ 22 ਸਾਲ ਪਿਛਲੇ 4 ਸਾਲ ਤੋਂ ਫੌਜ ਵਿੱਚ ਭਰਤੀ ਹੋਇਆ ਸੀ ਤੇ ਬਾਕਸਿੰਗ ਦਾ ਚੰਗਾ ਖਿਡਾਰੀ ਸੀ । ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ ਇਨ੍ਹਾਂ ਦੋਨਾਂ ਨੌਜਵਾਨਾਂ ਦੀ ਹੀ ਉਮਰ 22 ਸਾਲ ਸੀ।
ਇਹ ਜਵਾਨ ਐੱਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਅ ‘ਚ ਸਿਖਲਾਈ ਲੈ ਰਹੇ ਸਨ। ਇਸ ਦੌਰਾਨ ਡੂੰਘੇ ਪਾਣੀ ਤੇ ਦਲਦਲ ‘ਚ ਦੋਵੇਂ ਜਵਾਨ ਬੁਰੀ ਤਰ੍ਹਾਂ ਫਸ ਕੇ ਡੁੱਬ ਗਏ ਸਨ। ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਕੱਢ ਕੇ ਫ਼ੌਜੀ ਹਸਪਤਾਲ ‘ਚ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸਿਆ ਗਿਆ ਹੈ ਕਿ ਨੌਂ ਮਹੀਨਿਆਂ ਦੀ ਸਿਖਲਾਈ ਦੌਰਾਨ ਦੋਵੇਂ ਜਵਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।