amber dhaliwal new style social media:15 ਜਨਵਰੀ 2018 ਨੂੰ ਵਿਆਹ ਦੇ ਬੰਧਨ ਵਿੱਚ ਬੱਝਕੇ ਇੱਕ- ਮਿੱਕ ਹੋਣ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਮਾਡਲ ਅੰਬਰ ਢਿੱਲੋਂ ਦੀ ਜੋੜੀ ਨੂੰ ਇੱਕ ਘਰੇਲੂ ਵਿਵਾਦ ਨੇ ਇੱਕ-ਦੂਜੇ ਤੋਂ ਵੱਖ ਕਰ ਦਿੱਤਾ ਸੀ।ਦੋਵਾਂ ਨੇ ਵੀਡਿਉ ਰਾਹੀ ਪੈਦਾ ਹੋਈਆਂ ਦੂਰੀਆਂ ਦੇ ਕਾਰਨ ਵੀ ਦੱਸੇ।ਅਤੇ ਬਹੁਤ ਸਾਰਾ ਗਾਇਕ ਭਾਈਚਾਰਾ ਇਹਨਾਂ ਨੂੰ ਮੁੜ ਇੱਕ-ਜੁਟ ਕਰਨ ਲਈ ਅੱਗੇ ਵੀ ਆਇਆ।ਪਰ ਅੰਬਰ ਇਸ ਵਿਵਾਦ ਤੋ ਬਾਅਦ ਵਾਪਿਸ ਵਿਦੇਸ਼ ਚਲੀ ਗਈ ਹੈ।ਹੁਣ ਅੰਬਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ।ਇਸ ਵਾਰ ਕਾਰਨ ਦਿਲਪ੍ਰੀਤ ਢਿੱਲੋਂ

ਦਰਅਸਲ, ਹਾਲ ਹੀ ‘ਚ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਇਨ੍ਹਾਂ ਤਸਵੀਰਾਂ ‘ਚ ਅੰਬਰ ਦੇ ਚਿਹਰੇ ‘ਤੇ ਵੱਖਰਾਂ ਹੀ ਹਾਸਾ ਚਮਕਾ ਮਾਰ ਰਿਹਾ ਹੈ। ਜਿਸਤੋਂ ਪਤਾ ਚੱਲਦਾ ਹੈ ਕਿ ਅੰਬਰ ਹੁਣ ਜ਼ਿੰਦਗੀ ਵਿੱਚ ਕਾਫੀ ਖੁਸ਼ ਹੈ।ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਇੱਕ ਵਾਰ ਫ਼ਿਰ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਂ ਰਹੀ ਹੈ।ਪਿਛਲੇ ਕੁਝ ਦਿਨ ਪਹਿਲਾਂ ਹੀ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਉਹ ਕਿੱਟ ਪਾ ਕੇ ਤੁਰਦੀ ਹੋਈ ਨਜ਼ਰ ਆ ਰਹੀ ਸੀ। ਉਸ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ‘ਤੇ ਇਲਜ਼ਾਮ ਲਗਾਏ ਗਏ ਸਨ।ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ।ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ।























