Electric vehicles will: ਚੰਡੀਗੜ੍ਹ : ਪੰਜਾਬ ਵਿੱਚ ਹੁਣ ਸਾਰੇ ਇਲੈਕਟ੍ਰਾਨਿਕ ਵਾਹਨਾਂ ਲਈ ਹਰੇ ਰੰਗ ਦੀ ਨੰਬਰ ਪਲੇਟ ਰੱਖਣ ਦਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ‘ਚ ਵੀ ਹੁਣ ਹਰੇ ਰੰਗ ਦੀ ਨੰਬਰ ਪਲੇਟ ਵਾਲੀਆਂ ਕਾਰਾਂ ਦਿਸਣ ਲੱਗ ਪਈਆਂ ਹਨ। ਪੰਜਾਬ ਸਰਕਾਰ ਵੱਲੋਂ 2018 ਵਿਚ ਫੈਸਲਾ ਲਿਆ ਗਿਆ ਸੀ ਕਿ ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਸੜਕ ‘ਤੇ ਹੋਰਨਾਂ ਵਾਹਨਾਂ ਨਾਲੋ ਵੱਖਰੀ ਪਛਾਣ ਰੱਖੀ ਜਾਵੇਗੀ। । ਨਿੱਜੀ ਵਾਹਨਾਂ ਲਈ ਹਰੇ ਰੰਗ ਦੀ ਨੰਬਰ ਪਲੇਟ ‘ਤੇ ਚਿੱਟੇ Font ਨਾਲ ਨੰਬਰ ਲਿਖੇ ਜਾਣਗੇ ਜਦਕਿ ਕਮਰਸ਼ੀਅਲ ਲਈ ਹਰੇ ਰੰਗ ਦੀ ਨੰਬਰ ਪਲੇਟ ‘ਤੇ ਪੀਲੇ ਰੰਗ ਦੇ Font ਨਾਲ ਨੰਬਰ ਲਿਖੇ ਜਾਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਇਲੈਕਟ੍ਰੋਨਿਕ ਵਾਹਨਾਂ ਲਈ ਕੁਝ ਸਪੈਸ਼ਲ ਛੋਟਾਂ ਵੀ ਦਿੱਤੀਆਂ ਜਾਣਗੀਆਂ। ਇਸ ਵੇਲੇ ਟਾਟਾ ਮੋਟਰਜ਼ ਅਤੇ ਮਹਿੰਦਰਾ ਵੱਲੋਂ ਇਲੈਕਟ੍ਰਿਕ ਵਾਹਨ ਬਣਾਏ ਜਾ ਰਹੇ ਹਨ । ਇਹਨਾਂ ਨੂੰ ਪਾਰਕਿੰਗ ਵਾਸਤੇ ਪਹਿਲੇ ਮਿਲੇਗੀ, ਕਈ ‘ਕੰਨਜੈਸਟਡ ਜ਼ੋਨਾਂ ‘ ਵਿਚ ਮੁਫਤ ਦਾਖਲਾ ਮਿਲੇਗਾ, ਟੋਲ ਟੈਕਸ ਵਿਚ ਰਿਆਇਤਾਂ ਮਿਲਣਗੀਆਂ ਜਦਕਿ ਕਮਰਸ਼ੀਅਨ ਵਾਹਨਾਂ ਲਈ ਸਰਕਾਰ ਪਰਮਿਟ ਵਿੱਚ ਛੋਟਾਂ ਦੇਣ ਬਾਰੇ ਸੋਚ ਰਹੀ ਹੈ। ਇਸ ਨਾਲ ਈ ਰਿਕਸ਼ਾ, ਈ ਬੱਸਾਂ ਤੇ ਈ ਟੈਕਸੀਆਂ ਦੀ ਗਿਣਤੀ ਵਧੇਗੀ ਤੇ ਪ੍ਰਦੂਸ਼ਣ ਘਟੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲੋਕਾਂ ਨੂੰ ਇਲੈਕਟ੍ਰੋਨਿਕ ਵਾਹਨਾਂ ਨੂੰ ਖਰੀਦਣ ਲਈ ਸਰਕਾਰ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵੱਲ ਆਕਰਸ਼ਿਤ ਹੋਣ ਤੇ ਇਨ੍ਹਾਂ ਦੀਆਂ ਸਹੂਲਤਾਂ ਦਾ ਫਾਇਦਾ ਚੁੱਕ ਸਕਣ।