In Bathinda the : ਬਠਿੰਡਾ : ਅੱਜ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਜਿਲ੍ਹੇ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਉਥੇ ਹੋਣ ਵਾਲੇ ਸਾਰੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਇੱਥੋਂ ਦੀਆਂ ਵੱਖ-ਵੱਖ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ‘ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਸ਼ਹਿਰ ਦੀਆਂ ਸੜਕਾਂ ਦੀ ਰਿਪੇਅਰ ਕਰਵਾ ਕੇ ਇਨ੍ਹਾਂ ‘ਤੇ ਪ੍ਰੀਮਿਕਸ ਪਾਈ ਜਾਵੇਗੀ। ਵਿੱਤ ਮੰਤਰੀ ਸ. ਬਾਦਲ ਨੇ ਹੋਰ ਦੱਸਿਆ ਕਿ ਅਜੀਤ ਰੋਡ ਜੀ.ਟੀ. ਰੋਡ ਤੋਂ ਰਿੰਗ ਰੋਡ, ਝੁੱਜਰ ਸਿੰਘ ਨਗਰ, 100 ਫੁੱਟੀ ਆਰ.ਡੀ. ਐਸ ਏ ਐਸ ਚੌਕ ਤੋਂ ਬੀਬੀਵਾਲਾ ਚੌਕ ਤੱਕ, ਗ੍ਰੀਨ ਐਵੇਨਿਊ ਸਾਰੀਆਂ ਗਲੀਆਂ, ਭਾਗੂ ਰੋਡ ਦੀ ਗਲੀ ਨੰਬਰ 10 ਤੋਂ 15 ਤੇ 18, ਸਿਵਲ ਸਟੇਸ਼ਨ ਖੇਤਰ ਦੀਆਂ ਗਲੀਆਂ, ਐਚ.ਪੀ ਪੈਟਰੋਲ ਪੰਪਾਂ ਦੇ ਬਿਲਕੁਲ ਸਾਹਮਣੇ ਪਾਰਕਿੰਗ, ਮਾਡਲ ਟਾਊਨ, ਫੇਜ਼-1, ਭਾਗੂ ਰੋਡ ਤੋਂ ਸਰਵਿਸ ਲੇਨ, ਜੀਟੀ ਰੋਡ ਤੋਂ ਸਿਵਲ ਵਿੱਚ ਡਾਕਘਰ ਚੌਕ ਆਦਿ ਦਾ ਖੇਤਰ ‘ਤੇ ਸੜਕਾਂ ਦਾ ਨਵੀਨੀਕਰਨ ਕਰਵਾ ਕੇ ਪ੍ਰੀਮਿਕਸ ਵਿਛਾਇਆ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਸਮੇਸ਼ ਨਗਰ, ਅਮਰਪੁਰਾ ਬਸਤੀ, ਸੰਗੂਆਨਾ ਚੌਕ ਤੋਂ ਨਰੂਆਣ ਰੋਡ, ਬੀੜ ਰੋਡ, ਮੁਲਤਾਨੀਆ ਰੋਡ, ਲਾਲ ਸਿੰਘ ਬਸਤੀ ਮੁੱਖ ਸੜਕ, ਸਿਲਵਰ ਸਿਟੀ ਕਲੋਨੀ ਮੁੱਖ ਸੜਕ ਦਾ ਸੱਜਾ ਹੱਥ ਲਿੰਕ, ਮਤੀ ਦਾਸ ਨਗਰ ਮੁੱਖ ਸੜਕ ਅਤੇ ਲਿੰਕ ਗਲੀਆਂ, ਕਰਨੈਲ ਨਗਰ ਸਾਰੀਆਂ ਗਲੀਆਂ, ਗੁਰੂ ਰਾਮਦਾਸ ਨਗਰ ਦੀਆਂ ਸਾਰੀਆਂ ਗਲੀਆਂ, ਹਰਬੰਸ ਨਗਰ ਅਤੇ ਬਾਬਾ ਦੀਪ ਸਿੰਘ ਨਗਰ ਆਦਿ ਦੀਆਂ ਸੜਕਾਂ ‘ਤੇ 20 ਮਿਲੀਮੀਟਰ ਮੋਟਾਈ ਵਾਲਾ ਖੁੱਲੇ ਦਰਜੇ ਵਾਲਾ ਪ੍ਰੀਮਿਕਸ ਕਾਰਪੇਟ ਵਿਛਾ ਕੇ ਦੁਬਾਰਾ ਤੋਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ 20 ਮਿਲੀਮੀਟਰ ਮੋਟਾ ਖੁੱਲੇ ਦਰਜੇ ਵਾਲਾ ਪ੍ਰੀਮਿਕਸ ਕਾਰਪੇਟ ਮਾਲ ਗੋਦਾਮ ਤੋਂ ਕਿਲਾ ਰੋਡ, ਅਗਰਵਾਲ ਗਲੀ ਅਤੇ ਨਾਲ ਲਗਦੀ ਗਲੀ, ਕਿਲਾ ਰੋਡ ਤੋਂ ਕਿੱਕਰ ਬਾਜ਼ਾਰ ਰੋਡ, ਹੀਰਾ ਚੌਕ ਗਲੀ, ਪੀ. ਐਸ.ਪੀ.ਸੀ.ਐਲ ਤੋਂ ਪੁਰਾਣਾ ਥਾਣਾ ਤੇ ਲਿੰਕ ਗਲੀਆਂ, ਪੁਰਾਣਾ ਥਾਣਾ ਤੋਂ ਗੁਰਦੁਆਰਾ ਸਾਹਿਬ ਰੋਡ, ਬਿਹਾਰੀਵਾਲੀ ਗਲੀ, ਮਿੰਨੀ ਸਕੱਤਰੇਤ ਰੋਡ, ਗੁਰੂਦੁਆਰਾ ਛੱਜੂ ਸਿੰਘ ਰੋਡ, ਜੰਗੀਰ ਫੌਜੀ ਵਾਲੀ ਗਲੀ, ਸਰਵਿਸ ਰੋਡ ਮੁਲਤਾਨੀਆਂ ਰੋਡ, ਆਰ.ਓ.ਬੀ., ਮੇਨ ਮੁਲਤਾਨੀਆਂ ਰੋਡ, ਆਵਾ ਬਸਤੀ ਗਲੀ ਨੰਬਰ 1, 2, 3 ਸਰਵਿਸ ਰੋਡ, ਭਗਵਾਨ ਬਾਲਕ ਚੌਕ ਤੋਂ ਆਈ.ਟੀ.ਆਈ ਫਲਾਈਓਵਰ, ਮਾਤਾ ਰਾਣੀ ਗਲੀ ਹਨੂੰਮਾਨ ਚੌਕ ਤੋਂ ਕੋਰਟ ਰੋਡ, ਮਹਿਣਾ ਚੌਕ ਤੋਂ ਕਿਲਾ ਰੋਡ, ਨੀਟਾ ਸਟ੍ਰੀਟ, ਕੇਤਕੀ ਗਲੀਆਂ ਅਤੇ ਬਾਹੀਆ ਦੇ ਕਿਲੇ ਦੇ ਆਸ ਪਾਸ ਗਲੀ, ਕਿਲਾ ਰੋਡ ਤੋਂ ਲੌਂਗ ਲਾਇਫ਼ ਦੀ ਮੈਡੀਕਲ ਦੁਕਾਨ, ਪੀਆਰਟੀਸੀ ਰੋਡ ਅਤੇ ਪੂਜਾਵਾਲਾ ਮੁਹੱਲਾ ਆਦਿ ਸੜਕਾਂ ਦੀ ਰਿਪੇਅਰ ਕਰਵਾ ਕੇ ਇਨ੍ਹਾਂ ਦਾ ਨਵੀਨੀਕਰਨ ਕਰਵਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਅਰੁਣ ਵਧਾਵਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਗਿੱਲ, ਮਾਰਕਿਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਅਸ਼ੋਕ ਪ੍ਰਧਾਨ, ਪਵਨ ਮਾਨੀ, ਸ਼੍ਰੀ ਟਹਿਲ ਸਿੰਘ ਸੰਧੂ, ਸ਼੍ਰੀ ਰਾਜ ਨੰਬਰਦਾਰ, ਅਨਿਲ ਭੋਲਾ, ਸੰਦੀਪ ਗੋਇਲ ਵਾਰਡ ਨੰਬਰ 24, ਬਲਰਾਜ ਪੱਕਾ, ਕਮਲੇਸ਼ ਮਹਿਰਾ ਐਮ.ਸੀ., ਜੱਸਾ ਸਿੰਘ ਐੱਮ.ਸੀ ਆਦਿ ਨੇ ਹਾਜ਼ਰੀ ਭਰੀ।